ਸ੍ਰੀਨਗਰ ’ਚ ਲਸ਼ਕਰ ਕਮਾਂਡਰ ਸਲੀਮ ਪੱਰੇ ਤੇ ਪਾਕਿ ਅੱਤਵਾਦੀ ਹਾਫਿਜ਼ ਢੇਰ

Monday, Jan 03, 2022 - 09:53 PM (IST)

ਸ੍ਰੀਨਗਰ ’ਚ ਲਸ਼ਕਰ ਕਮਾਂਡਰ ਸਲੀਮ ਪੱਰੇ ਤੇ ਪਾਕਿ ਅੱਤਵਾਦੀ ਹਾਫਿਜ਼ ਢੇਰ

ਸ਼੍ਰੀਨਗਰ/ਬਿਸ਼ਨਾਹ/ਜੰਮੂ (ਅਰੀਜ/ਕਾਟਲ)- ਸ਼੍ਰੀਨਗਰ ਦੇ ਸ਼ਾਲੀਮਾਰ ਇਲਾਕੇ ’ਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ। ਬਾਅਦ ’ਚ ਸ਼ਾਲੀਮਾਰ ਨੇੜੇ ਗਾਸੂ ’ਚ ਹੋਏ ਇਕ ਹੋਰ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਇਕ ਹੋਰ ਅੱਤਵਾਦੀ ਨੂੰ ਮਾਰ ਮੁਕਾਇਆ। ਪੁਲਸ ਨੇ ਦੱਸਿਆ ਕਿ ਸ਼ਾਲੀਮਾਰ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸਲੀਮ ਪੱਰੇ ਮਾਰਿਆ ਗਿਆ।

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ


ਸਲੀਮ ਪੱਰੇ ਹਾਜਿਨ ਬਾਂਦੀਪੋਰਾ ਦਾ ਮੋਸਟ ਵਾਂਟੇਡ ਅੱਤਵਾਦੀ ਸੀ। ਉਹ ਅੱਤਵਾਦ ਨਾਲ ਜੁੜੀਆਂ ਕਈ ਘਟਨਾਵਾਂ ’ਚ ਸ਼ਾਮਿਲ ਸੀ। ਆਈ. ਜੀ. ਪੀ. ਕਸ਼ਮੀਰ ਵਿਜੇ ਕੁਮਾਰ ਨੇ ਸਲੀਮ ਪੱਰੇ ਦੇ ਮਾਰੇ ਜਾਣ ਨੂੰ ਪੁਲਸ ਤੇ ਸੁਰੱਖਿਆ ਬਲਾਂ ਦੀ ਵੱਡੀ ਕਾਮਯਾਬੀ ਦੱਸਿਆ। ਉਨ੍ਹਾਂ ਕਿਹਾ ਕਿ 2016 ’ਚ ਸਲੀਮ ਪੱਰੇ 12 ਨਾਗਰਿਕਾਂ ਦੀ ਗਲਾ ਵੱਢ ਕੇ ਹੱਤਿਆ ਕਰਨ ਲਈ ਜ਼ਿੰਮੇਵਾਰ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ’ਚ ਮਾਰੇ ਗਏ ਦੂਜੇ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਹਾਫਿਜ਼ ਉਰਫ ਹਮਜ਼ਾ ਦੇ ਰੂਪ ’ਚ ਕੀਤੀ ਗਈ ਹੈ। ਆਈ. ਜੀ. ਪੀ. ਵਿਜੇ ਕੁਮਾਰ ਨੇ ਕਿਹਾ ਕਿ ਹਾਫਿਜ਼ ਬਾਂਦੀਪੋਰਾ ’ਚ 2 ਪੁਲਸ ਕਰਮਚਾਰੀਆਂ ਦੀ ਹੱਤਿਆ ’ਚ ਸ਼ਾਮਿਲ ਸੀ।

ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ


ਉੱਧਰ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਚੌਕਸ ਜਵਾਨਾਂ ਨੇ ਸੋਮਵਾਰ ਤੜਕੇ ਜੰਮੂ-ਕਸ਼ਮੀਰ ਦੇ ਅਰਨਿਆ ਸੈਕਟਰ ’ਚ ਇਕ ਪਾਕਿ ਘੁਸਪੈਠੀਏ ਨੂੰ ਮਾਰ ਮੁਕਾਇਆ। ਬੀ. ਐੱਸ. ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਜਵਾਨਾਂ ਨੇ ਪਾਕਿਸਤਾਨ ਵਲੋਂ ਇਕ ਵਿਅਕਤੀ ਨੂੰ ਭੂਲੇ ਚੈੱਕ ਪੋਸਟ ਦੇ ਨੇੜੇ ਆਉਂਦਾ ਵੇਖਿਆ। ਕਈ ਵਾਰ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਉਸ ਨੇ ਭਾਰਤੀ ਸਰਹੱਦ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਵਾਨਾਂ ਵਲੋਂ ਕੀਤੀ ਗਈ ਫਾਇਰਿੰਗ ’ਚ ਘੁਸਪੈਠੀਆ ਮਾਰਿਆ ਗਿਆ। ਸੂਤਰਾਂ ਨੇ ਕਿਹਾ ਕਿ ਘੁਸਪੈਠੀਏ ਦੀ ਲਾਸ਼ ਅੰਤਰਰਾਸ਼ਟਰੀ ਸਰਹੱਦ ਕੋਲੋਂ ਬੀ. ਐੱਸ. ਐੱਫ. ਨੇ ਬਰਾਮਦ ਕਰ ਲਈ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News