ਪਾਕਿ ਮੂਲ ਦੇ ਬਿ੍ਰਟਿਸ਼ ਸਾਂਸਦ ਨੇ ਦਿੱਲੀ ਹਿੰਸਾ 'ਤੇ ਕੀਤੇ ਫਰਜ਼ੀ ਟਵੀਟ

03/02/2020 8:37:07 PM

ਲੰਡਨ/ਨਵੀਂ ਦਿੱਲੀ - ਪਾਕਿਸਤਾਨੀ ਮੂਲ ਦੇ ਬਿ੍ਰਟਿਸ਼ ਰਾਜ ਸਭਾ ਮੈਂਬਰ (ਉੱਚ ਸਦਨ) ਨਜ਼ੀਰ ਅਹਿਮਦ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਨਜ਼ੀਰ ਨੇ ਦਿੱਲੀ ਹਿੰਸਾ ਨੂੰ ਲੈ ਕੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਲਿੱਖਿਆ ਸੀ ਕਿ ਦੇਖੋ ਭਾਰਤ ਦੀ ਫਾਸੀਵਾਦੀ ਤਾਕਤ ਕਿਸ ਤਰ੍ਹਾਂ ਇਕ ਮੁਸਿਲਮ ਪਰਿਵਾਰ ਦੇ ਸ਼ਖਸ ਨੂੰ ਦਫਨਾ ਰਹੀ ਹੈ। ਨਜ਼ੀਰ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਟਵਿੱਟਰ 'ਤੇ ਉਨ੍ਹਾਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਯੂਜ਼ਰਾਂ ਨੇ ਬਣਾਈ ਨਜ਼ੀਰ ਦੀ ਰੇਲ

ਇਸ ਦੇ ਨਾਲ ਹੀ ਟਵਿੱਟਰ 'ਤੇ ਕਈ ਯੂਜ਼ਰਾਂ ਨੇ ਇਸ ਨੂੰ ਫਰਜ਼ੀ ਦੱਸਿਆ ਹੈ, ਜਿਸ ਤੋਂ ਬਾਅਦ ਨਜ਼ੀਰ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ। ਇਕ ਟਵਿੱਟਰ ਯੂਜ਼ਰ ਵੱਲੋਂ ਇਸ ਵੀਡੀਓ ਨੂੰ ਪਾਕਿਸਤਾਨ ਦਾ ਕਰਾਰ ਦਿੱਤਾ ਗਿਆ ਤਾਂ, ਨਜ਼ੀਰ ਭਡ਼ਕ ਗਏ ਅਤੇ ਜਵਾਬ ਵਿਚ ਕੱਪਡ਼ੇ ਨੂੰ ਦੇਖ ਕੇ ਪਛਾਣਨ ਲਈ ਆਖਿਆ। ਹਾਲਾਂਕਿ ਬਾਅਦ ਵਿਚ ਨਜ਼ੀਰ ਨੇ ਆਪਣੀ ਗਲਤੀ ਮੰਨਦੇ ਹੋਏ ਟਵੀਟ ਡਿਲੀਟ ਕਰਨ ਦੀ ਗੱਲ ਆਖੀ।

PunjabKesari

ਮੋਦੀ 'ਤੇ ਕਰ ਚੁੱਕਿਆ ਵਿਵਾਦਤ ਟਿੱਪਣੀ

ਦੱਸ ਦਈਏ ਕਿ ਨਜ਼ੀਰ ਨੇ ਜਿਹਡ਼ੀ ਵੀਡੀਓ ਟਵਿੱਟਰ 'ਤੇ ਸਾਂਝੀ ਕੀਤੀ ਹੈ, ਉਹ ਵੀਡੀਓ ਪਾਕਿਸਤਾਨ ਦੇ ਮੁਜ਼ੱਫਰਨਗਰ ਸੂਬੇ ਦੀ ਦੱਸੀ ਜਾ ਰਹੀ ਹੈ। ਪਾਕਿਸਤਾਨ ਦੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਇਹ ਇਕ ਆਨਰ ਕੀਲਿੰਗ ਦਾ ਕੇਸ ਸੀ, ਜਿਸ ਵਿਚ ਇਕ ਭਰਾ ਨੇ ਆਪਣੀ ਭੈਣ ਅਤੇ ਉਸ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਨਜ਼ੀਰ ਅਹਿਮਦ ਪਹਿਲਾਂ ਵੀ ਕਈ ਇਤਰਾਜ਼ਯੋਗ ਟਵੀਟ ਕਰਨ ਤੋਂ ਬਾਅਦ ਡਿਲੀਟ ਕਰ ਚੁੱਕਿਆ ਹੈ। ਨਜ਼ੀਰ ਨੇ ਪਿਛਲੇ ਸਾਲ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਦੇ ਦਿਹਾਂਤ ਤੋਂ ਬਾਅਦ 26 ਅਗਸਤ ਨੂੰ ਇਕ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਵਾਦਤ ਟਿੱਪਣੀ ਕੀਤੀ ਸੀ।

PunjabKesari


Khushdeep Jassi

Content Editor

Related News