ਪਾਕਿਸਤਾਨੀ ਮਰੀਨ ਨੇ ਭਾਰਤੀ ਕਿਸ਼ਤੀ ’ਤੇ ਕੀਤੀ ਗੋਲੀਬਾਰੀ, ਇਕ ਮਛੇਰੇ ਦੀ ਮੌਤ

Sunday, Nov 07, 2021 - 06:01 PM (IST)

ਪਾਕਿਸਤਾਨੀ ਮਰੀਨ ਨੇ ਭਾਰਤੀ ਕਿਸ਼ਤੀ ’ਤੇ ਕੀਤੀ ਗੋਲੀਬਾਰੀ, ਇਕ ਮਛੇਰੇ ਦੀ ਮੌਤ

ਨੈਸ਼ਨਲ ਡੈਸਕ- ਗੁਜਰਾਤ ’ਚ ਅਰਬ ਸਾਗਰ ’ਚ ਕੌਮਾਂਤਰੀ ਸਮੁੰਦਰੀ ਸਰਹੱਦ ਰੇਖਾ ਕੋਲ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਦੀ ਗੋਲੀਬਾਰੀ ’ਚ ਮਹਾਰਾਸ਼ਟਰ ਦੇ ਇਕ ਮਛੇਰੇ ਦੀ ਮੌਤ ਹੋ ਗਈ ਅਤੇ ਉਸ ਦੀ ਕਿਸ਼ਤੀ ’ਤੇ ਸਵਾਰ ਚਾਲਕ ਦਲ ਦਾ ਇਕ ਮੈਂਬਰ ਜ਼ਖਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਵਾਪਰੀ। ਦੇਵਭੂਮੀ ਦਵਾਰਕਾ ਦੇ ਪੁਲਸ ਸੁਪਰਡੈਂਟ ਸੁਨੀਲ ਜੋਸ਼ੀ ਨੇ ਕਿਹਾ ਕਿ ਪੀ.ਐੱਮ.ਐੱਸ.ਏ. ਜਵਾਨਾਂ ਨੇ ਸ਼ਨੀਵਾਰ ਸ਼ਾਮ ਗੋਲੀ ਚਲਾਈ, ਜਿਸ ’ਚ ਮਹਾਰਾਸ਼ਟਰ ਦੇ ਠਾਣੇ ਦਾ ਰਹਿਣ ਵਾਲਾ ਇਕ ਮਛੇਰਾ ਮਾਰਿਆ ਗਿਆ, ਜੋ ਮੱਛੀ ਫੜਨ ਵਾਲੀ ਕਿਤੀ ‘ਜਲਪਰੀ’ਤੇ ਸਵਾਰ ਸੀ। ਉਨ੍ਹਾਂ ਕਿਹਾ ਕਿ ਕਿਸ਼ਤੀ ’ਤੇ ਚਾਲਕ ਦਲ ਦੇ 7 ਮੈਂਬਰ ਸਵਾਰ ਸਨ, ਇਨ੍ਹਾਂ ’ਚੋਂ ਇਕ ਨੂੰ ਗੋਲੀਬਾਰੀ ਦੀ ਘਟਨਾ ’ਚ ਮਾਮੂਲੀ ਸੱਟ ਲੱਗੀ ਹੈ।

ਇਹ ਵੀ ਪੜ੍ਹੋ : ਪਤਨੀ ਨੇ ਪਾਕਿਸਤਾਨ ਦੀ ਜਿੱਤ ’ਤੇ ਮਨਾਇਆ ਜਸ਼ਨ, ਪਤੀ ਨੇ ਦਰਜ ਕਰਵਾਈ ਸ਼ਿਕਾਇਤ

ਮ੍ਰਿਤਕ ਮਛੇਰੇ ਸ਼੍ਰੀਧਰ ਰਮੇਸ਼ ਚਾਮਰੇ (32) ਦੀ ਲਾਸ਼ ਐਤਵਾਰ ਨੂੰ ਓਖਾ ਬੰਦਰਗਾਹ ’ਤੇ ਲਿਆਂਦੀ ਗਈ ਅਤੇ ਪੋਰਬੰਦਰ ਨਵੀਂ ਬੰਦਰ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ। ਜੋਸ਼ੀ ਨੇ ਦੱਸਿਆ ਕਿ ਚਾਮਰੇ ਮੱਛੀ ਫੜਨ ਵਾਲੀ ਕਿਸ਼ਤੀ ‘ਜਲਪਰੀ’ ’ਤੇ ਸਵਾਰ ਸੀ, ਜੋ ਚਾਲਕ ਦਲ ਦੇ 7 ਮੈਂਬਰਾਂ ਨਾਲ 25 ਅਕਤੂਬਰ ਨੂੰ ਓਖਾ ਤੋਂ ਨਿਕਲੀ ਸੀ। ਇਨ੍ਹਾਂ ’ਚੋਂ 5 ਮੈਂਬਰ ਗੁਜਰਾਤ ਤੋਂ ਅਤੇ 2 ਮਹਾਰਾਸ਼ਟਰ ਤੋਂ ਸਨ। ਉਨ੍ਹਾਂ ਕਿਹਾ ਕਿ ਘਟਨਾ ਦੇ ਮਾਮਲੇ ’ਚ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News