ਸਰਹੱਦੀ ਇਲਾਕੇ ''ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਪੁਲਸ ਨੇ ਜਾਂਚ ਕੀਤੀ ਸ਼ੁਰੂ
Thursday, Aug 21, 2025 - 11:16 AM (IST)

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਦੇ ਸਰਹੱਦੀ ਇਲਾਕਿਆਂ ’ਚ ਲੱਗਭਗ ਹਰ ਰੋਜ਼ ਸ਼ੱਕੀ ਵਸਤੂਆਂ ਜਾਂ ਗੁਬਾਰੇ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਬੁੱਧਵਾਰ ਸਵੇਰੇ ਤਹਿਸੀਲ ਰਾਜਪੁਰਾ ਦੇ ਪਲੋਨਾ ਪਿੰਡ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ’ਚ ਹਵਾਈ ਜਹਾਜ਼ ਦੇ ਆਕਾਰ ਦਾ ਗੁਬਾਰਾ ਮਿਲਿਆ। ਇਸ ਲਾਲ ਤੇ ਚਿੱਟੇ ਰੰਗ ਦੇ ਗੁਬਾਰੇ ’ਤੇ ਅੰਗਰੇਜ਼ੀ ’ਚ ਪੀ. ਆਈ. ਏ. ਲਿਖਿਆ ਹੋਇਆ ਸੀ।
ਸਥਾਨਕ ਵਾਸੀ ਆਸ਼ਾ ਰਾਮ ਨੇ ਖੇਤਾਂ ’ਚ ਗੁਬਾਰਾ ਵੇਖਿਆ ਤੇ ਤੁਰੰਤ ਪੁਲਸ ਚੌਕੀ ਰਾਜਪੁਰਾ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਅਬੀਰ ਖਾਨ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਤੇ ਗੁਬਾਰੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਭਾਰਤ 'ਤੇ ਟਰੰਪ ਦੇ ਟੈਰਿਫ਼ ਦਾ ਤੋੜ ! ਰੂਸ ਨੇ ਦੱਸਿਆ ਹੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e