ਪਾਕਿਸਤਾਨੀ ਫੌਜ ਨੇ ਝੰਗੜ ਸੈਕਟਰ ''ਚ ਕੀਤੀ ਗੋਲੀਬਾਰੀ
Monday, Nov 27, 2017 - 11:28 PM (IST)

ਰਾਜੌਰੀ— ਪਾਕਿਸਤਾਨੀ ਫੌਜ ਨੇ 10 ਦਿਨ ਬਾਅਦ ਫਿਰ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਰਾਜੌਰੀ(ਜੰਮੂ-ਕਸ਼ਮੀਰ) ਦੇ ਝੰਗੜ ਸੈਕਟਰ 'ਚ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਮੁੰਹਤੋੜ ਜਵਾਬ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਗੋਲੀਬਾਰੀ ਬੰਦ ਕਰ ਦਿੱਤੀ। ਪਾਕਿਸਤਾਨੀ ਫੌਜ ਨੇ ਸੋਮਵਾਰ ਸ਼ਾਮ ਕਰੀਬ ਸਾਢੇ 6 ਵਜੇ ਭਾਰਤੀ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਇਸ ਗੋਲੀਬਾਰੀ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ।