ਓਵੈਸੀ ਦੀ ਰੈਲੀ 'ਚ ਹੰਗਾਮਾ, ਮਹਿਲਾ ਨੇ ਮੰਚ ਤੋਂ ਲਗਾਇਆ 'ਪਾਕਿਸਤਾਨ ਜ਼ਿੰਦਾਬਾਦ' ਦਾ ਨਾਅਰਾ

02/20/2020 9:16:34 PM

ਨਵੀਂ ਦਿੱਲੀ — ਸੋਧੇ ਨਾਗਰਿਕਤਾ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਇਕ ਜਨਸਭਾ ਨੂੰ ਸੰਬੋਧਿਤ ਕਰਨ ਲਈ ਬੈਂਗਲੁਰੂ 'ਚ ਸਨ। ਇਸ ਦੌਰਾਨ ਮੰਚ 'ਤੇ ਵਿਵਾਦ ਦਾ ਮਾਹੌਲ ਬਣ ਗਿਆ। ਦਰਅਸਲ, ਅਮੂਲਯ ਨਾਂ ਦੀ ਮਹਿਲਾ ਮੰਚ 'ਤੇ ਆ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੀ। ਮਹਿਲਾ ਨੇ ਮੰਚ ਤੋਂ ਨਾਅਰਾ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਜ਼ਿੰਦਾਬਾਦ ਸੀ ਅਤੇ...। ਹਾਲਾਂਕਿ ਮਹਿਲਾ ਨੇ ਇਸ ਤੋਂ ਪਹਿਲਾਂ ਹਿੰਦੂਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਹ ਘਟਨਾ ਉਦੋਂ ਵਾਪਰੀ ਜਦੋਂ ਹੈਦਰਾਬਾਦ ਤੋਂ ਸੰਸਦ ਅਤੇ  ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਮੰਚ 'ਤੇ ਮੌਜੂਦ ਸੀ।
ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਅਮੂਲਯ ਨਾਂ ਦੀ ਇਕ ਮਹਿਲਾ ਮੰਚ 'ਤੇ ਆ ਕੇ ਹਿੰਦੂਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੀ। ਉਸ ਦੇ ਨਾਲ ਦੋ ਨੌਜਵਾਨ ਵੀ ਹਿੰਦੂਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਮਹਿਲਾ ਮਾਇਕ ਸੰਭਾਲਦੇ ਹੋਏ ਪਹਿਲਾਂ ਹੋਲਦੀ ਹੈ ਹਿੰਦੂਸਤਾਨ ਜ਼ਿੰਦਾਬਾਦ, ਹਿੰਦੂਸਤਾਨ ਜ਼ਿੰਦਾਬਾਦ। ਇਸ 'ਤੇ ਉਥੇ ਮੌਜੂਦ ਏ.ਆਈ.ਐੱਮ.ਆਈ.ਐੱਮ. ਦੇ ਵਰਕਰ ਮਹਿਲਾ ਤੋਂ ਮਾਇਕ ਖੋਹਣ ਦੀ ਕੋਸ਼ਿਸ਼ ਕਰਦੇ ਹਨ ਪਰ ਮਹਿਲਾ ਇਹ ਕਹਿ ਕੇ ਰੋਕ ਦਿੰਦੀ ਹੈ ਕਿ ਮੈਨੂੰ ਦਿੱਤਾ ਹੈ ਨਾ। ਇਸ ਤੋਂ ਬਾਅਦ ਮਹਿਲਾ ਹਿੰਦੂਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ 'ਚ ਫਰਕ ਦੱਸਣ ਲੱਗਦੀ ਹੈ। ਉਹ ਕਹਿੰਦੀ ਹੈ ਪਾਕਿਸਤਾਨ ਜ਼ਿੰਦਾਬਾਦ ਸੀ, ਹੈ ਅਤੇ...। ਇਸੇ ਦੌਰਾਨ ਉਥੇ ਸੁਰੱਖਿਆ ਪੁਲਸ ਕਰਮਚਾਰੀ ਮੰਚ 'ਤੇ ਆਏ ਅਤੇ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ।


Inder Prajapati

Content Editor

Related News