ਕਸ਼ਮੀਰ ''ਚ ਪਾਕਿ ਕਰਵਾ ਸਕਦੈ ਵੱਡਾ ਅੱਤਵਾਦੀ ਹਮਲਾ, ਫੌਜ ਤੇ ਏਅਰਫੋਰਸ ਅਲਰਟ ''ਤੇ
Friday, Aug 16, 2019 - 06:34 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ ਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੇ ਧਾਰਾ 370 ਬਦਲਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਉਹ ਲਗਾਤਾਰ ਭਾਰਤ ਖਿਲਾਫ ਅੱਤਵਾਦੀ ਜੰਗ ਛੇੜਨ ਦੀ ਧਮਕੀ ਦੇ ਰਿਹਾ ਹੈ। ਅਜਿਹੇ 'ਚ ਖੁਫੀਆ ਸੂਤਰਾਂ ਨੇ ਭਾਰਤੀ ਫੌਜ, ਹਵਾਈ ਫੌਜ ਤੇ ਜੰਮੂ ਕਸ਼ਮੀਰ 'ਚ ਮੌਜੂਦ ਸਾਰੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ 'ਤੇ ਰਹਿਣ ਨੂੰ ਕਿਹਾ ਹੈ।
ਸੂਤਰਾਂ ਮੁਤਾਬਕ ਜੰਮੂ ਕਸ਼ਮੀਰ ਤੇ ਖਾਸਕਰ ਘਾਟੀ ਦੇ ਹਾਲਾਤ ਖਰਾਬ ਕਰਨ ਲਈ ਪਾਕਿਸਤਾਨ ਤੇ ਉਸ ਦੇ ਟੁਕੜਿਆਂ 'ਤੇ ਪਲਣ ਵਾਲੇ ਅੱਤਵਾਦੀ ਧਿਰ ਵੱਡੇ ਪੱਧਰ 'ਤੇ ਮਾਹੌਲ ਖਰਾਬ ਕਰ ਸਕਦੇ ਹਨ। ਇਸ ਦੇ ਲਈ ਤਮਾਮ ਸੁਰੱਖਿਆ ਬਲਾਂ ਨੂੰ ਅਲਰਟ 'ਤੇ ਰਹਿਣ ਨੂੰ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਵੱਡੇ ਅੱਤਵਾਦੀ ਮਹਲੇ ਨੂੰ ਵੀ ਅੰਜਾਮ ਦੇ ਸਕਦੇ ਹਨ।