ਕਸ਼ਮੀਰ 'ਤੇ ਸੁੱਟਣ ਲਈ ਚੀਨ ਤੋਂ ਭੀਖ 'ਚ ਬੰਬ ਮੰਗ ਰਿਹੈ ਪਾਕਿ: ਸ਼ਾਹਨਵਾਜ਼ ਹੁਸੈਨ

Wednesday, Dec 09, 2020 - 10:36 PM (IST)

ਕਸ਼ਮੀਰ 'ਤੇ ਸੁੱਟਣ ਲਈ ਚੀਨ ਤੋਂ ਭੀਖ 'ਚ ਬੰਬ ਮੰਗ ਰਿਹੈ ਪਾਕਿ: ਸ਼ਾਹਨਵਾਜ਼ ਹੁਸੈਨ

ਸ਼੍ਰੀਨਗਰ : ਭਾਜਪਾ ਦੇ ਬੁਲਾਰਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਇਸਲਾਮਿਕ ਰਿਪਬਲਿਕ ਨਹੀਂ ਹੈ ਸਗੋਂ ਚੀਨ ਅਧਿਕਾਰਤ ਪਾਕਿ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੰਨਾ ਡਿੱਗ ਚੁੱਕਿਆ ਹੈ ਕਿ ਕਸ਼ਮੀਰ ਨੂੰ ਨੁਕਸਾਨ ਪਹੁੰਚਾਉਣ ਲਈ ਉਹ ਚੀਨ ਤੋਂ ਗੋਲੀਆਂ ਅਤੇ ਬੰਬਾਂ ਦੀ ਭਿੱਖ ਮੰਗ ਰਿਹਾ ਹੈ। ਹੁਸੈਨ ਇਨ੍ਹਾਂ ਦਿਨੀਂ ਕਸ਼ਮੀਰ ਦੌਰੇ 'ਤੇ ਹਨ ਅਤੇ ਡੀ.ਡੀ.ਸੀ. ਚੋਣਾਂ ਲਈ ਪ੍ਰਚਾਰ ਕਰ ਰਹੇ ਹਨ।

ਸਾਬਕਾ ਮੰਤਰੀ ਨੇ ਕਿਹਾ ਕਿ ਚੀਨ ਵਿੱਚ ਉਇਗਰ ਮੁਸਲਮਾਨਾਂ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਾਲ ਜਾਨਣ ਦੀ ਬਜਾਏ ਪਾਕਿਸਤਾਨ ਕਸ਼ਮੀਰ ਨੂੰ ਨੁਕਸਾਨ ਪਹੁੰਚਾਉਣ ਵਿੱਚ ਰੁੱਝਾ ਹੈ ਅਤੇ ਉਸ ਦੇ ਲਈ ਬੰਬਾਂ ਦੀ ਭੀਖ ਚੀਨ ਤੋਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਮ ਤਾਂ ਉਸ ਦਾ ਪਾਕਿਸਤਾਨ ਹੈ ਪਰ ਸਾਰੀਆਂ ਨਾਪਾਕ ਹਰਕਤਾਂ ਉਥੇ ਹੀ ਹੁੰਦੀਆਂ ਹਨ। ਹੁਸੈਨ ਨੇ ਕਿਹਾ, ਇਮਰਾਨ ਖਾਨ ਰਿਆਸਤ-ਏ-ਮਦੀਨਾ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਆਪਣੇ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਹਨ। ਸਾਬਕਾ ਮੰਤਰੀ ਨੇ ਪਿਛਲੇ ਤਿੰਨ ਹਫ਼ਤੇ ਤੋਂ ਸ਼੍ਰੀਨਗਰ ਵਿੱਚ ਹਨ ਅਤੇ ਡੀ.ਡੀ.ਸੀ. ਚੋਣਾਂ ਵਿੱਚ ਭਾਜਪਾ ਲਈ ਪ੍ਰਚਾਰ ਕਰ ਰਹੇ ਹਨ। 
 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News