ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਫ਼ੌਜ ਦਾ ਇਕ ਜਵਾਨ ਸ਼ਹੀਦ

Thursday, Feb 04, 2021 - 11:31 AM (IST)

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਫ਼ੌਜ ਦਾ ਇਕ ਜਵਾਨ ਸ਼ਹੀਦ

ਰਾਜੌਰੀ- ਜੰਮੂ ਕਸ਼ਮੀਰ 'ਚ ਰਾਜੌਰੀ ਜ਼ਿਲ੍ਹੇ ਕੋਲ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਬੁੱਧਵਾਰ ਨੂੰ ਪਾਕਿਸਤਾਨੀ ਗੋਲੀਬਾਰੀ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਰੱਖਿਆ ਬੁਲਾਰੇ ਨੇ ਦੱਸਿਆ  ਕਿ ਐੱਲ.ਓ.ਸੀ. 'ਤੇ ਜੰਗਬੰਦੀ ਦੀ ਉਲੰਘਣਾ ਕਰ ਕੇ ਗੁਆਂਢੀ ਦੇਸ਼ ਵਲੋਂ ਕੀਤੀ ਜਾ ਰਹੀ ਗੋਲੀਬਾਰੀ 'ਚ ਇਸ ਸਾਲ ਹੁਣ ਤੱਕ 4 ਜਵਾਨ ਸ਼ਹੀਦ ਹੋ ਚੁਕੇ ਹਨ। ਸਿਪਾਹੀ ਲਕਸ਼ਮਣ ਜੋਧਪੁਰ ਦੇ ਰਹਿਣ ਵਾਲੇ ਸਨ।

ਬੁਲਾਰੇ ਅਨੁਸਾਰ, ਪਾਕਿਸਤਾਨ ਦੀ ਫ਼ੌਜ ਨੇ ਬੁੱਧਵਾਰ ਨੂੰ ਵੀ ਸੁੰਦਰਬਨੀ 'ਚ ਬਿਨਾਂ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ 'ਚ ਲਕਸ਼ਮਣ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਜਵਾਨਾਂ ਨੇ ਵੀ ਇਸ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਬੁਲਾਰੇ ਨੇ ਦੱਸਿਆ, ਸਿਪਾਹੀ ਲਕਸ਼ਮਣ ਇਕ ਬਹਾਦੁਰ ਅਤੇ ਸਮਰਪਿਤ ਜਵਾਨ ਸੀ। ਇਸੇ ਸਾਲ ਜਨਵਰੀ 'ਚ ਪਾਕਿਸਤਾਨੀ ਗੋਲੀਬਾਰੀ 'ਚ ਫ਼ੌਜ ਦੇ 3 ਜਵਾਨ ਸ਼ਹੀਦ ਹੋਏ ਸਨ।


author

DIsha

Content Editor

Related News