ਦਿੱਲੀ ਧਮਾਕੇ ਮਗਰੋਂ ਪਾਕਿਸਤਾਨ ਦੀ ਉੱਡੀ ਨੀਂਦ, ਫ਼ੌਜਾਂ ਨੂੰ ਹਰ ਪਲ ਤਿਆਰ ਰਹਿਣ ਦੇ ਦਿੱਤੇ ਆਦੇਸ਼

Tuesday, Nov 11, 2025 - 02:54 PM (IST)

ਦਿੱਲੀ ਧਮਾਕੇ ਮਗਰੋਂ ਪਾਕਿਸਤਾਨ ਦੀ ਉੱਡੀ ਨੀਂਦ, ਫ਼ੌਜਾਂ ਨੂੰ ਹਰ ਪਲ ਤਿਆਰ ਰਹਿਣ ਦੇ ਦਿੱਤੇ ਆਦੇਸ਼

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਉਸ ਸਮੇਂ ਪੂਰੇ ਦੇਸ਼ 'ਚ ਹੜਕੰਪ ਮਚ ਗਿਆ, ਜਦੋਂ ਦਿੱਲੀ ਸਥਿਤ ਲਾਲ ਕਿਲੇ ਨੇੜੇ ਹੋਏ ਇਕ ਜ਼ਬਰਦਸਤ ਆਤਮਘਾਤੀ ਧਮਾਕੇ ਕਾਰਨ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਸੋਮਵਾਰ ਸ਼ਾਮ ਲਗਭਗ 7 ਵਜੇ ਹੋਇਆ ਜਦੋਂ ਇੱਕ ਹੁੰਡਈ ਆਈ20 ਕਾਰ, ਜਿਸ 'ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਸੀ, ਰੈੱਡ ਲਾਈਟ 'ਤੇ ਰੁਕਣ ਤੋਂ ਬਾਅਦ ਫਟ ਗਈ।

ਇਸ ਭਿਆਨਕ ਧਮਾਕੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ 'ਤੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਹੈ, ਜਦਕਿ ਬੀ.ਐੱਸ.ਐੱਫ. ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ। ਸਰਹੱਦੀ ਖੇਤਰਾਂ ਨੂੰ ਪਾਰ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਭਾਰਤੀ ਖੇਤਰ ਵਿੱਚ ਦਾਖਲਾ ਸਿਰਫ਼ ਪਛਾਣ ਦਸਤਾਵੇਜ਼ਾਂ ਦੀ ਪੂਰੀ ਤਸਦੀਕ ਤੋਂ ਬਾਅਦ ਹੀ ਦਿੱਤਾ ਜਾ ਰਿਹਾ ਹੈ। ਨਿਗਰਾਨੀ ਲਈ ਡੌਗ ਸਕੁਆਡ, ਐਡਵਾਂਸਡ ਸਕ੍ਰੀਨਿੰਗ ਇਕੁਇਪਮੈਂਟ ਅਤੇ ਸੀ.ਸੀ.ਟੀ.ਵੀ. ਕੈਮਰੇ ਇੰਸਟਾਲ ਕੀਤੇ ਗਏ ਹਨ।

ਇਸ ਹਮਲੇ ਨੂੰ ਦੇਖਦੇ ਹੋਏ ਪਾਕਿਸਤਾਨ 'ਚ ਵੀ ਮਾਹੌਲ ਤਣਾਅਪੂਰਨ ਬਣ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਹਵਾਈ ਅਤੇ ਜਲ ਸੈਨਾਵਾਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦੇ ਦਿੱਤੇ ਹਨ ਤੇ ਆਪਣੇ ਸਾਰੇ ਹਵਾਈ ਅੱਡਿਆਂ ਅਤੇ ਏਅਰਬੇਸਾਂ ਲਈ 'ਰੈੱਡ ਅਲਰਟ' ਜਾਰੀ ਕਰ ਦਿੱਤਾ ਹੈ। ਇਹੀ ਨਹੀਂ, ਪਾਕਿਸਤਾਨੀ ਪ੍ਰਸ਼ਾਸਨ ਨੇ 11 ਨਵੰਬਰ ਤੋਂ 12 ਨਵੰਬਰ ਤੱਕ ਇੱਕ NOTAM (Notice to Airmen) ਜਾਰੀ ਕੀਤਾ ਗਿਆ ਹੈ, ਜੋ ਤਣਾਅ ਵਾਲੇ ਸਰਹੱਦੀ ਖੇਤਰ ਵਿੱਚ ਹਵਾਈ ਆਵਾਜਾਈ ਪਾਬੰਦੀਆਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ- ਦਿੱਲੀ ਧਮਾਕੇ ਮਗਰੋਂ ਪਾਕਿਸਤਾਨ ਦੇ ਉੱਡੀ ਨੀਂਦ, ਫ਼ੌਜਾਂ ਨੂੰ ਕੀਤਾ Alert

ਪਾਕਿਸਤਾਨ ਦੀ ਹਵਾਈ ਸੈਨਾ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ ਕਿ ਦੇਸ਼ ਦੇ forward bases ਤੋਂ ਜੈੱਟ ਤੁਰੰਤ ਉਡਾਣ ਲਈ ਤਿਆਰ ਰਹਿਣ। ਇਹ ਉੱਚ ਸੁਰੱਖਿਆ ਉਪਾਅ ਭਾਰਤ ਵੱਲੋਂ ਕਿਸੇ ਸੰਭਾਵਿਤ ਜਵਾਬੀ ਕਾਰਵਾਈ ਜਾਂ ਪ੍ਰੀ-ਐਂਪਟਿਵ ਹਮਲੇ ਦੇ ਡਰੋਂ ਚੁੱਕੇ ਗਏ ਹਨ। ਪਾਕਿਸਤਾਨ ਨੂੰ ਡਰ ਹੈ ਕਿ ਕਿਤੇ ਭਾਰਤ ਪਹਿਲਗਾਮ ਹਮਲੇ ਮਗਰੋਂ ਆਪਰੇਸ਼ਨ ਸਿੰਦੂਰ ਨੂੰ ਦੁਹਰਾਉਣ ਲਈ ਪਾਕਿਸਤਾਨ 'ਤੇ ਮੁੜ ਹਮਲਾ ਨਾ ਕਰ ਦੇਵੇ।

ਸੂਤਰਾਂ ਅਨੁਸਾਰ ਇਸ ਧਮਾਕੇ ਦਾ ਸਬੰਧ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਜ਼ਬਤ ਕਰਨ ਦੀ ਕਾਰਵਾਈ ਸ਼ਾਮਲ ਹੈ। ਇਸ ਹਮਲੇ ਦੇ 'ਫਿਦਾਈਨ-ਸ਼ੈਲੀ ਦੇ ਅੱਤਵਾਦੀ ਹਮਲੇ' ਹੋਣ ਦਾ ਸ਼ੱਕ ਹੈ, ਜਿਸਦੇ ਹਮਲਾਵਰ ਦੀ ਪਛਾਣ ਡਾ. ਮੁਹੰਮਦ ਉਮਰ ਵਜੋਂ ਕੀਤੀ ਗਈ ਹੈ, ਜੋ ਪਿਛਲੇ ਹਫ਼ਤੇ ਫਰੀਦਾਬਾਦ-ਅਧਾਰਤ ਇੱਕ ਅੱਤਵਾਦੀ ਮਾਡਿਊਲ ਦਾ ਮੁੱਖ ਮੈਂਬਰ ਸੀ।

ਡਾ. ਉਮਰ ਯੂ. ਨਬੀ ਮੂਲ ਰੂਪ ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਕੋਇਲ ਦਾ ਰਹਿਣ ਵਾਲਾ ਹੈ ਤੇ ਉਸ ਨੇ ਐੱਮ.ਬੀ.ਬੀ.ਐੱਸ. ਅਤੇ ਐੱਮ.ਡੀ. ਦੀ ਪੜ੍ਹਾਈ ਕੀਤੀ ਸੀ। ਉਹ ਦਿੱਲੀ ਜਾਣ ਤੋਂ ਪਹਿਲਾਂ ਜੀ.ਐੱਮ.ਸੀ. ਅਨੰਤਨਾਗ ਵਿੱਚ ਸੀਨੀਅਰ ਰੈਜ਼ੀਡੈਂਟ ਸੀ ਅਤੇ ਫਰੀਦਾਬਾਦ ਦੇ ਅਲ ਫਲਾਹ ਮੈਡੀਕਲ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਤਾਇਨਾਤ ਸੀ।

ਇਹ ਵੀ ਪੜ੍ਹੋ- ਭਾਰਤ ਨੂੰ ਟੈਰਿਫ਼ ਨੂੰ ਲੈ ਕੇ ਵੱਡਾ ਤੋਹਫ਼ਾ ਦੇਣ ਜਾ ਰਿਹਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਕੀਤਾ ਵੱਡਾ ਐਲਾਨ


author

Harpreet SIngh

Content Editor

Related News