ਪਾਕਿ ਨੇ ਐੈੱਲ.ਓ.ਸੀ. 'ਤੇ ਸੁੱਟੇ ਮੋਰਟਾਰ, 3 ਮਹੀਨਿਆਂ 'ਚ 209 ਵਾਰ ਕੀਤਾ ਸੀਜ਼ਫਾਇਰ

Thursday, Mar 08, 2018 - 02:16 PM (IST)

ਪਾਕਿ ਨੇ ਐੈੱਲ.ਓ.ਸੀ. 'ਤੇ ਸੁੱਟੇ ਮੋਰਟਾਰ, 3 ਮਹੀਨਿਆਂ 'ਚ 209 ਵਾਰ ਕੀਤਾ ਸੀਜ਼ਫਾਇਰ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਬੀ.ਐੈੱਸ.ਐੈੱਫ. ਅਤੇ ਚਿਨਾਬ ਦੀ ਫਲੈਗ ਮੀਟਿੰਗ ਦੇ ਦੂਜੇ ਦਿਨ ਹੀ ਪਾਕਿਸਤਾਨ ਫੌਜ ਵੱਲੋਂ ਜੰਮੂ ਕਸ਼ਮੀਰ ਨਾਲ ਲੱਗਣ ਵਾਲੀ ਐੱਲ.ਓ.ਸੀ. 'ਤੇ ਸੀਜ਼ਫਾਇਰ ਦਾ ਉਲੰਘਣਾ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਰਾਜੌਰੀ ਜ਼ਿਲੇ ਤੋਂ ਲੱਗਣ ਵਾਲੀ ਕੰਟਰੋਲ ਰੇਖਾ 'ਤੇ ਬੁੱਧਵਾਰ ਸਵੇਰੇ ਭਾਰੀ ਗੋਲੀਬਾਰੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਦੇ ਜਵਾਨਾਂ ਵੱਲੋਂ ਬੁੱਧਵਾਰ ਸਵੇਰੇ ਲੱਗਭਗ ਕੀਤੀ ਗਈ ਪੋਸਟ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਹੈ। ਇਸ ਕਾਰਵਾਈ 'ਚ ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਤਮਾਮ ਇਲਾਕਿਆਂ 'ਚ ਆਟੋਮੈਟਿਕ ਹਥਿਆਰਾਂ ਅਤੇ ਮੋਰਟਾਰ ਰਾਹੀਂ ਗੋਲੀਬਾਰੀ ਕਰਕੇ ਤਨਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮੰਗਲਵਾਰ ਨੂੰ ਸਰਹੱਦ 'ਤੇ ਹੋਈ ਸੀ ਫਲੈਗ ਮੀਟਿੰਗ
ਇਸ ਘਟਨਾ ਤੋਂ ਬਾਅਦ ਭਾਰਤੀ ਸੁਰੱਖਿਆ ਫੋਰਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ। ਜਿਸ ਕਾਰਨ ਜਦੋਂ ਐੱਲ.ਓ.ਸੀ. ਦੇ ਤਮਾਮ ਇਲਾਕਿਆਂ 'ਚ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਗੋਲੀਬਾਰੀ ਨਾਲ ਲੱਗਭਗ ਇਕ ਰੋਜ ਪਹਿਲਾਂ ਹੀ ਭਾਰਤ-ਪਾਕਿ ਦੇ ਸਰਹੱਦ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਦੀ ਇਕ ਫਲੈਗ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਜੰਮੂ ਦੇ ਨਜ਼ਦੀਕ ਸਾਂਬਾ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਹੋਈ ਇਸ ਬੈਠਕ ਨੇ ਸਰਹੱਦ 'ਚ ਸ਼ਾਂਤੀ ਬਹਾਲੀ ਲਈ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ ਸੀ।


Related News