ਪਾਕਿ ਪੌਪ ਗਾਇਕਾ ਨੇ ਪੀ.ਐੱਮ. ਨੂੰ ਦਿੱਤੀ ਆਤਮਘਾਤੀ ਹਮਲੇ ਦੀ ਧਮਕੀ

Wednesday, Oct 23, 2019 - 11:51 AM (IST)

ਪਾਕਿ ਪੌਪ ਗਾਇਕਾ ਨੇ ਪੀ.ਐੱਮ. ਨੂੰ ਦਿੱਤੀ ਆਤਮਘਾਤੀ ਹਮਲੇ ਦੀ ਧਮਕੀ

ਇਸਲਾਮਾਬਾਦ (ਭਾਸ਼ਾ): ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਖਤਮ ਕਰਨ 'ਤੇ ਨਾਰਾਜ਼ ਪਾਕਿਸਤਾਨੀ ਪੌਪ ਸਿੰਗਰ ਵੱਲੋਂ ਹੁਣ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੌਪ ਸਿੰਗਰ ਰਬੀ ਪੀਰਜ਼ਾਦਾ ਨੇ ਪੀ.ਐੱਮ. ਮੋਦੀ ਨੂੰ ਸੱਪਾਂ ਅਤੇ ਮਗਰਮੱਛਾਂ ਦੇ ਹਮਲੇ ਦੀ ਧਮਕੀ ਦਿੱਤੀ ਸੀ। ਆਪਣੀਆਂ ਅਜੀਬੋ-ਗਰੀਬ ਹਰਕਤਾਂ ਨਾਲ ਭਾਰਤ ਨੂੰ ਡਰਾਉਣ ਦਾ ਡਰਾਮਾ ਕਰਨ ਵਾਲੀ ਪਾਕਿਸਤਾਨੀ ਪੌਪ ਸਿੰਗਰ ਰਬੀ ਪੀਰਜ਼ਾਦਾ ਨੇ ਇਸ ਵਾਰ ਕਥਿਤ ਰੂਪ ਨਾਲ ਵਿਸਫੋਟਕਾਂ ਨਾਲ ਭਰੀ ਜੈਕੇਟ ਪਹਿਨੀ ਹੋਈ ਹੈ। ਉਸ ਨੇ ਇਸ ਸਬੰਧੀ ਤਸਵੀਰ ਵੀ ਸ਼ੇਅਰ ਕੀਤੀ ਹੈ। 

 

ਇਸ ਤਸਵੀਰ ਵਿਚ ਉਹ ਇਕ ਫੀਦਾਈਨ ਵਾਂਗ ਨਜ਼ਰ ਆ ਰਹੀ ਹੈ। ਮੰਗਲਵਾਰ ਨੂੰ ਇਸ ਤਸਵੀਰ ਨੂੰ ਪੋਸਟ ਕਰਦਿਆਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਹੈ। ਰਬੀ ਪੀਰਜ਼ਾਦਾ ਦੀ ਇਸ ਤਸਵੀਰ ਦਾ ਲੋਕ ਮਜ਼ਾਕ ਉਡਾ ਰਹੇ ਹਨ। ਟਵਿੱਟਰ 'ਤੇ ਲੋਕ ਉਸ ਦੀ ਡਰੈੱਸ 'ਤੇ ਕੁਮੈਂਟ ਕਰ ਰਹੇ ਹਨ। ਇਕ ਭਾਰਤੀ ਯੂਜ਼ਰ ਨੇ ਲਿਖਿਆ,''ਰਬੀ ਖੁਦ ਨੂੰ ਕਰਾਚੀ ਫੈਸ਼ਨ ਵੀਕ ਲਈ ਤਿਆਰ ਕਰ ਰਹੀ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ,''ਰਬੀ ਕਿਤੇ ਦੀਵਾਲੀ ਮੌਕੇ ਫੱਟ ਹੀ ਨਾ ਜਾਵੇ।''

ਜ਼ਿਕਰਯੋਗ ਹੈ ਕਿ ਰਬੀ ਪੀਰਜ਼ਾਦਾ ਆਪਣੇ ਗੀਤਾਂ ਨਾਲੋਂ ਆਪਣੀਆਂ ਹਰਕਤਾਂ ਕਾਰਨ ਜ਼ਿਆਦਾ ਚਰਚਾ ਵਿਚ ਰਹਿੰਦੀ ਹੈ। ਇਸ ਤੋਂ ਪਹਿਲਾਂ ਰਬੀ ਨੇ 50 ਸੈਕੰਡ ਦਾ ਇਕ ਵੀਡੀਓ ਟਵਿੱਟਰ 'ਤੇ ਪੋਸਟ ਕੀਤਾ ਸੀ। ਇਸ ਵੀਡੀਓ ਵਿਚ ਉਹ ਪੀ.ਐੱਮ. ਮੋਦੀ ਨੂੰ ਸੱਪਾਂ ਅਤੇ ਮਗਰਮੱਛਾਂ ਦੇ ਹਮਲੇ ਦੀ ਧਮਕੀ ਦੇ ਰਹੀ ਹੈ। ਭਾਵੇਂਕਿ ਜਦੋਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਗਿਆ ਤਾਂ ਪਤਾ ਚੱਲਿਆ ਕਿ ਇਹ ਸੱਪ ਅਤੇ ਮਗਰਮੱਛ ਖਿਡੌਣਿਆਂ ਦੀਆਂ ਦੁਕਾਨਾਂ ਤੋਂ ਖਰੀਦੇ ਗਏ ਸਨ। 

 

ਰਬੀ ਨੇ ਇਸ ਵੀਡੀਓ ਨਾਲ ਲਿਖਿਆ ਸੀ ਕਿ ਉਹ ਇਕ ਕਸ਼ਮੀਰੀ ਕੁੜੀ ਨੂੰ ਭਾਰਤ ਵਿਰੁੱਧ ਯੁੱਧ ਲਈ ਤਿਆਰ ਕਰ ਰਹੀ ਹੈ। ਉੱਧਰ ਪੰਜਾਬ ਵਾਈਲਡਲਾਈਫ ਪੋਟੈਕਸ਼ਨ ਐਂਡ ਪਾਰਕਜ਼ ਵਿਭਾਗ ਨੇ ਜੰਗਲੀ ਜਾਨਵਰਾਂ ਨੂੰ ਪਾਲਤੂ ਜਾਨਵਰਾਂ ਦੇ ਰੂਪ ਵਿਚ ਰੱਖ ਕੇ ਜੰਗਲੀ ਜੀਵ ਐਕਟ ਦੀ ਉਲੰਘਣਾ ਕਰਨ ਲਈ ਰਬੀ ਵਿਰੁੱਧ ਕਾਰਵਾਈ ਸ਼ੁਰੂ ਕੀਤੀ। ਲਾਹੌਰ ਦੀ ਇਕ ਅਦਾਲਤ ਨੇ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ।


author

Vandana

Content Editor

Related News