ਪਾਕਿ ਵਲੋਂ ਪੁੰਛ ''ਚ ਗੋਲੀਬਾਰੀ, ਜਵਾਨ ਸ਼ਹੀਦ
Monday, Jun 10, 2019 - 07:09 PM (IST)

ਪੁੰਛ: ਪਾਕਿਸਤਾਨ ਪੁੰਛ ਸੈਕਟਰ 'ਚ ਗੋਲੀਬਾਰੀ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਿਹਾ ਹੈ। ਸੋਮਵਾਰ ਸ਼ਾਮ ਨੂੰ ਵੀ ਪਾਕਿਸਤਾਨੀ ਸੈਨਿਕਾਂ ਵਲੋਂ ਪੁੰਛ ਦੇ ਸ਼ਾਹਪੁਰ ਸੈਕਟਰ 'ਚ ਸੰਘਰਸ਼ ਵਿਰਾਮ ਦੀ ਉਲੰਘਣਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਦੌਰਾਨ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ ਜਦਕਿ ਇਕ ਜ਼ਖਮੀ ਹੋ ਗਿਆ ਹੈ।