ਫਲਾਈਓਵਰ ਦੇ ਖੰਭਿਆਂ ਨੂੰ ਰੰਗਣ ਨਾਲ ਸੜਕਾਂ ''ਤੇ ਆਵਾਜਾਈ ਦੀ ਸਮੱਸਿਆ ਦੂਰ ਨਹੀਂ ਹੋਵੇਗੀ : ਉਮਰ ਅਬਦੁੱਲਾ

Wednesday, Mar 09, 2022 - 01:07 PM (IST)

ਫਲਾਈਓਵਰ ਦੇ ਖੰਭਿਆਂ ਨੂੰ ਰੰਗਣ ਨਾਲ ਸੜਕਾਂ ''ਤੇ ਆਵਾਜਾਈ ਦੀ ਸਮੱਸਿਆ ਦੂਰ ਨਹੀਂ ਹੋਵੇਗੀ : ਉਮਰ ਅਬਦੁੱਲਾ

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਆਵਾਜਾਈ ਪ੍ਰਬੰਧਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਮਰ ਨੇ ਕਿਹਾ ਕਿ ਫਲਾਈਓਵਰ ਦੇ ਖੰਭਿਆਂ ਨੂੰ ਰੰਗਣ ਨਾਲ ਸੜਕਾਂ 'ਤੇ ਆਵਾਜਾਈ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ।

PunjabKesari

ਉਮਰ ਨੇ ਟਵੀਟ ਕੀਤਾ,''ਸ਼ਹਿਰ 'ਚ ਸਭ ਤੋਂ ਵੱਡੀ ਸਮੱਸਿਆਵਾਂ 'ਚੋਂ ਇਕ ਨੂੰ ਹੱਲ ਕਰਨ ਲਈ ਕੋਈ ਨਵਾਂ ਬੁਨਿਆਦੀ ਢਾਂਚਾ ਤਿਆਰ ਨਹੀਂ ਕੀਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ,''ਸ਼੍ਰੀਨਗਰ 'ਚ ਇੰਨੀਂ ਦਿਨੀਂ ਸਭ ਤੋਂ ਵੱਡੀ ਸਮੱਸਿਆ ਆਵਾਜਾਈ ਪ੍ਰਬੰਧਨ ਹੈ। ਮੈਂ ਰਾਮਬਾਗ਼ ਫਲਾਈਓਵਰ ਦੇ ਪੂਰਾ ਹੋਣ ਤੋਂ ਬਾਅਦ ਕੋਈ ਸਾਰਥਕ ਕਦਮ ਚੁੱਕਦੇ ਨਹੀਂ ਦੇਖਿਆ ਅਤੇ ਨਾ ਹੀ ਕਿਸੇ ਨਵੇਂ ਬੁਨਿਆਦੀ ਢਾਂਚੇ 'ਚ ਨਿਵੇਸ਼ ਕੀਤਾ ਜਾ ਰਿਹਾ ਹੈ।''

 


author

DIsha

Content Editor

Related News