ਇਸ ਸ਼ਖਸ ਨੇ ਪੇਂਟ-ਬਰੱਸ਼ ਨਾਲ ਲਿਖੀ ਅਨੋਖੀ ''ਰਾਮਚਰਿਤਮਾਨਸ''
Tuesday, Sep 24, 2019 - 04:47 PM (IST)

ਜੈਪੁਰ— ਜੈਪੁਰ 'ਚ ਰਹਿਣ ਵਾਲੇ ਸ਼ਰਦ ਮਾਥੁਰ ਨੇ ਪੇਂਟ-ਬਰੱਸ਼ ਨਾਲ 3 ਹਜ਼ਾਰ ਤੋਂ ਵਧ ਪੰਨਿਆਂ ਵਾਲੀ 'ਰਾਮਚਰਿਤਮਾਨਸ' ਦੀ ਰਚਨਾ ਕੀਤੀ ਹੈ। ਹੁਣ ਉਨ੍ਹਾਂ ਦੀ ਇੱਛਾ ਅਯੁੱਧਿਆ 'ਚ ਸ਼ਾਨਦਾਰ ਰਾਮ ਮੰਦਰ ਬਣਨ 'ਤੇ ਇਸ ਨੂੰ ਦਾਨ 'ਚ ਦੇਣ ਦੀ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਸੱਚੀ ਵਿਲੱਖਣ ਹੈ। ਉਨ੍ਹਾਂ ਨੇ ਦੱਸਿਆ,''ਮੈਂ ਭਗਵਾਨ ਰਾਮ ਨੂੰ ਪ੍ਰਾਰਥਨਾਵਾਂ ਤੋਂ ਇਲਾਵਾ ਕੁਝ ਹੋਰ ਅਨੋਖਾ ਦੇਣ ਦੀ ਇੱਛਾ ਰੱਖਦਾ ਸੀ, ਲਿਹਾਜਾ ਪੇਂਟ ਅਤੇ ਬਰੱਸ਼ ਦੇ ਸਹਾਰੇ ਵੱਡੇ ਅੱਖਰਾਂ 'ਚ 'ਰਾਮਚਰਿਤਮਾਨਸ' ਲਿੱਖਣ ਦਾ ਖਿਆਲ ਆਇਆ। ਇਸ 'ਚ ਹਰੇਕ ਸ਼ਬਦ 1-1.5 ਇੰਚ ਦਾ ਹੈ ਅਤੇ ਪੂਰੀ ਕਿਤਾਬ ਦਾ ਭਾਰ 150 ਕਿਲੋਗ੍ਰਾਮ ਹੈ।''
ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ਿਆਦਾਤਰ ਬੁਕਬਾਇੰਡਰਜ਼ ਨੇ ਤਕਨੀਕੀ ਕਾਰਨ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ, ਫਿਰ ਮੁਬਾਰਕ ਖਾਨ ਅੱਗੇ ਆਏ ਅਤੇ ਇਸ ਨੂੰ ਬੰਨ੍ਹਣ ਦਾ ਕੰਮ ਖੁਦ ਦੇ ਜ਼ਿੰਮੇ ਲਿਆ। ਸ਼ਰਦ ਨੇ ਕਿਹਾ,''ਮੈਂ ਕਈ ਬੁੱਕਬਾਇੰਡਿੰਗ ਯੂਨਿਟ ਨਾਲ ਗੱਲ ਕੀਤੀ ਪਰ ਕੋਈ ਵੀ ਇਸ ਕੰਮ ਨੂੰ ਅੰਜਾਮ ਨਹੀਂ ਦੇ ਸਕਿਆ। ਹੁਣ ਮੁਬਾਰਕਭਾਈ ਨੇ ਆਪਣੇ ਕਲਾਤਮਕ ਕੋਸ਼ਿਸ਼ ਨਾਲ ਫਿਰਕੂ ਸਦਭਾਵਨਾ ਦੀ ਕੜੀ ਨੂੰ ਜੋੜਨ ਲਈ ਇਕ ਸ਼ਾਨਦਾਰ ਕੰਮ ਕੀਤਾ ਹੈ।''
ਸ਼ਰਦ ਨੇ ਦੱਸਿਆ ਕਿ ਉਹ ਆਪਣਾ ਗੁਜ਼ਾਰਾ ਸਕੂਲ 'ਚ ਬੱਚਿਆਂ ਨੂੰ ਸੰਗੀਤ ਸਿਖਆ ਕੇ ਅਤੇ ਖੁਦ ਭਜਨ ਗਾ ਕੇ ਕਰਦੇ ਹਨ। ਇਸ ਕਿਤਾਬ ਨੂੰ ਲਿੱਖਣ ਲਈ ਉਨ੍ਹਾਂ ਨੂੰ ਹਰ ਰੋਜ਼ 5-6 ਘੰਟੇ ਦਾ ਸਮਾਂ ਦੇਣਾ ਪੈਂਦਾ ਸੀ ਅਤੇ ਅਜਿਹਾ ਉਨ੍ਹਾਂ ਨੇ 6 ਸਾਲਾਂ ਤੋਂ ਵਧ ਸਮੇਂ ਤੱਕ ਲਈ ਕੀਤਾ। ਏ-3 ਸਾਈਜ਼ ਦੇ ਹਰੇਕ ਪੰਨੇ ਨੂੰ ਪੂਰਾ ਹੋਣ 'ਚ ਇਕ ਦਿਨ ਦਾ ਸਮਾਂ ਲੱਗਦਾ ਸੀ। ਸ਼ਰਦ ਨੇ ਇਹ ਵੀ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਨ ਤੋਂ ਬਾਅਦ ਉਹ ਉੱਥੇ ਜਾ ਕੇ ਭਗਵਾਨ ਰਾਮ ਨੂੰ ਆਪਣੀ ਇਹ ਸੇਵਾ ਦਾਨ 'ਚ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ,''ਮੇਰੀ ਪਤਨੀ ਪੂਨਮ, ਬੇਟੀ ਸ਼ੁਭਮ ਅਤੇ ਮੇਰੇ ਦੋਸਤਾਂ ਨੇ ਵੀ ਕਿਤਾਬ ਨੂੰ ਲੈਮੀਨੇਟ ਕਰਨ 'ਚ ਮੇਰੀ ਮਦਦ ਕੀਤੀ ਹੈ।'' ਅੱਗੇ ਦੀਆਂ ਯੋਜਨਾਵਾਂ ਬਾਰੇ ਪੁੱਛਣ 'ਤੇ ਸ਼ਰਦ ਨੇ ਜਵਾਬ ਦਿੱਤਾ,''ਮੇਰਾ ਸੁਪਨਾ ਮੋਦੀ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਹਾਕਾਵਿ ਰਾਮਾਇਣ ਦਾ 5ਵਾਂ ਹਿੱਸਾ ਸੁੰਦਰਕਾਂਡ ਦੀ ਇਕ ਹੱਥ ਲਿਖ ਕਾਪੀ ਪੇਸ਼ ਕਰਨਾ ਹੈ।'' ਸੁੰਦਰਕਾਂਡ ਰਾਮਾਇਣ ਦਾ ਇਮਾਤਰ ਅਜਿਹਾ ਅਧਿਆਏ ਹੈ, ਜਿਸ 'ਚ ਨਾਇਕ ਰਾਮ ਨਹੀਂ ਸਗੋਂ ਹਨੂੰਮਾਨ ਹੈ।