ਪਹਿਲਗਾਮ ਅੱਤਵਾਦੀ ਹਮਲਾ: ਹਸਪਤਾਲ ਪੁੱਜੇ ਅਮਿਤ ਸ਼ਾਹ, ਜ਼ਖ਼ਮੀ ਦਾ ਜਾਣਿਆ ਹਾਲ-ਚਾਲ

Wednesday, Apr 23, 2025 - 04:26 PM (IST)

ਪਹਿਲਗਾਮ ਅੱਤਵਾਦੀ ਹਮਲਾ: ਹਸਪਤਾਲ ਪੁੱਜੇ ਅਮਿਤ ਸ਼ਾਹ, ਜ਼ਖ਼ਮੀ ਦਾ ਜਾਣਿਆ ਹਾਲ-ਚਾਲ

ਸ਼੍ਰੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਅਨੰਤਨਾਗ ਦੇ ਇਕ ਹਸਪਤਾਲ ਗਏ ਅਤੇ ਉਨ੍ਹਾਂ ਨੇ ਪਹਿਲਗਾਮ ਵਿਚ ਅੱਤਵਾਦੀ ਹਮਲੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਜਾਣਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹ ਸਵੇਰੇ ਬੈਸਰਨ ਗਏ, ਜਿੱਥੇ ਅੱਤਵਾਦੀਆਂ ਨੇ ਹਮਲੇ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਬਾਅਦ ਦੁਪਹਿਰ ਵਿਚ ਉਹ ਸਰਕਾਰੀ ਮੈਡੀਕਲ ਕਾਲਜ (GMC) ਅਤੇ ਹਸਪਤਾਲ ਪਹੁੰਚੇ। ਗ੍ਰਹਿ ਮੰਤਰੀ ਨਾਲ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸਨ। 

ਇਹ ਵੀ ਪੜ੍ਹੋ- ਸੜਕਾਂ 'ਤੇ ਸੰਨਾਟਾ; ਦੁਕਾਨਾਂ 'ਤੇ ਤਾਲੇ, 35 ਸਾਲਾਂ 'ਚ ਪਹਿਲੀ ਵਾਰ 'ਕਸ਼ਮੀਰ ਬੰਦ'

ਸੱਤਾਧਾਰੀ ਨੈਸ਼ਨਲ ਕਾਨਫਰੰਸ  ਨੇ 'ਐਕਸ' 'ਤੇ ਲਿਖਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਜ਼ਖਮੀ ਸੈਲਾਨੀਆਂ ਦੀ ਸਥਿਤੀ ਜਾਣਨ ਲਈ GMC ਅਨੰਤਨਾਗ ਦੇ ਐਸੋਸੀਏਟੇਡ ਹਸਪਤਾਲ ਗਏ। ਪਹਿਲਗਾਮ ਵਿਚ ਮੰਗਲਵਾਰ ਨੂੰ ਅੱਤਵਾਦੀਆਂ ਨੇ 28 ਲੋਕਾਂ ਦਾ ਕਤਲ ਕਰ ਦਿੱਤਾ, ਜਿਨ੍ਹਾਂ ਵਿਚ ਜ਼ਿਆਦਾਤਰ ਸੈਲਾਨੀ ਸਨ। ਬੈਸਰਨ ਵਿਚ ਹੋਇਆ ਇਹ ਅੱਤਵਾਦੀ ਹਮਲਾ ਪਿਛਲੇ ਕਈ ਸਾਲਾਂ ਵਿਚ ਕਸ਼ਮੀਰ ਵਿਚ ਨਾਗਰਿਕਾਂ 'ਤੇ ਹੋਇਆ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ਵਿਚੋਂ ਇਕ ਹੈ।

 

ਇਹ ਵੀ ਪੜ੍ਹੋ- Pahalgam Attack: ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News