ਲਖੀਮਪੁਰ ਖੀਰੀ ’ਚ ਵੱਡੀ ਵਾਰਦਾਤ : ਇਕੱਠੇ ਲਟਕਦੀਆਂ ਮਿਲੀਆਂ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ, ਫੈਲੀ ਸਨਸਨੀ

Thursday, Nov 26, 2026 - 11:36 AM (IST)

ਲਖੀਮਪੁਰ ਖੀਰੀ ’ਚ ਵੱਡੀ ਵਾਰਦਾਤ : ਇਕੱਠੇ ਲਟਕਦੀਆਂ ਮਿਲੀਆਂ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ, ਫੈਲੀ ਸਨਸਨੀ

ਲਖੀਮਪੁਰ (ਇੰਟ.) - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਮੈਲਾਨੀ ਥਾਣਾ ਖੇਤਰ ਦੇ ਅਮੀਰਨਗਰ ਪਿੰਡ ’ਚ ਬੁੱਧਵਾਰ ਨੂੰ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ ਇਕ ਕਮਰੇ ’ਚ ਇਕ ਹੀ ਫਾਹੇ ਨਾਲ ਲਟਕਦੀਆਂ ਮਿਲੀਆਂ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾਂ ’ਚ 17 ਸਾਲਾ ਲੜਕੀ ਅਤੇ 25 ਸਾਲਾ ਨੌਜਵਾਨ ਸ਼ਾਮਲ ਹਨ। ਇਸ ਘਟਨਾ ਨਾਲ ਦੋਵਾਂ ਪਰਿਵਾਰਾਂ ’ਚ ਕੋਹਰਾਮ ਮਚ ਗਿਆ।

ਇਹ ਵੀ ਪੜ੍ਹੋ: ਸਰਦੀਆਂ 'ਚ ਆਂਡਾ-ਮੀਟ ਖਾਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਕੀਮਤਾਂ 'ਚ ਆਈ ਵੱਡੀ ਗਿਰਾਵਟ

ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਦੱਸਿਆ ਕਿ ਅਮੀਰਨਗਰ ਵਾਸੀ ਸਿਧਾਰਥ ਚੌਧਰੀ ਦੀ ਬੇਟੀ ਵੰਸ਼ਿਕਾ ਅਤੇ ਸਟੇਸ਼ਨ ਪੁਰਵਾ ਵਾਸੀ ਰਾਕੇਸ਼ ਕੁਮਾਰ ਦਾ ਪੁੱਤਰ ਹਿਮਾਂਸ਼ੂ ਕੁਮਾਰ ਵਿਚਕਾਰ ਲੱਗਭਗ 2 ਸਾਲ ਤੋਂ ਪ੍ਰੇਮ ਸਬੰਧ ਸਨ। ਬੁੱਧਵਾਰ ਦੁਪਹਿਰ ਲੜਕੀ ਦੀ ਮਾਂ ਸਰਵੇ ਲਈ ਘਰੋਂ ਬਾਹਰ ਗਈ ਸੀ। ਲੜਕੀ ਘਰ ’ਚ ਇਕੱਲੀ ਸੀ। ਦੱਸਿਆ ਗਿਆ ਕਿ ਉਸ ਨੇ ਫੋਨ ਕਰ ਕੇ ਨੌਜਵਾਨ ਨੂੰ ਘਰ ਸੱਦਿਆ। ਬਾਅਦ ’ਚ ਦੋਵਾਂ ਦੀਆਂ ਲਾਸ਼ਾਂ ਕਮਰੇ ’ਚ ਫਾਹੇ ਨਾਲ ਲਟਕਦੀਆਂ ਮਿਲੀਆਂ।

ਇਹ ਵੀ ਪੜ੍ਹੋ: ਸਸਤਾ ਹੋ ਗਿਆ ਦਹੀਂ ! 'ਨੰਦਿਨੀ' ਨੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਦਿਵਾਈ ਥੋੜ੍ਹੀ ਰਾਹਤ

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਬਾਂਕੇਗੰਜ ਚੌਕੀ ਇੰਚਾਰਜ ਸਚਿਨ ਕੁਮਾਰ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਘਟਨਾ ਸਥਾਨ ਦਾ ਨਿਰੀਖਣ ਕਰ ਕੇ ਸਬੂਤ ਇਕੱਠੇ ਕੀਤੇ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮੁਤਾਬਕ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਰੋਹਤਕ 'ਚ ਵੱਡੀ ਗੈਂਗਵਾਰ; ਢਾਬੇ 'ਤੇ ਖਾਣ ਬੈਠੇ 4 ਨੌਜਵਾਨਾਂ ਦਾ ਤਾਬੜਤੋੜ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News