ਸੀਨੀਅਰ ਰਾਜਦੂਤ ਪੀ. ਕੁਮਾਰਨ ਬਰਤਾਨੀਆ ''ਚ ਭਾਰਤ ਦੇ ਨਵੇਂ ਉੱਚ ਕਮਿਸ਼ਨਰ ਨਿਯੁਕਤ
Friday, Mar 27, 2026 - 01:02 AM (IST)
ਨਵੀਂ ਦਿੱਲੀ : ਤਜਰਬੇਕਾਰ ਰਾਜਦੂਤ ਪੇਰੀਆਸਾਮੀ ਕੁਮਾਰਨ (ਪੀ. ਕੁਮਾਰਨ) ਨੂੰ ਵੀਰਵਾਰ ਨੂੰ ਬਰਤਾਨੀਆ (UK) ਵਿੱਚ ਭਾਰਤ ਦਾ ਨਵਾਂ ਉੱਚ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਉਹ ਜਲਦੀ ਹੀ ਆਪਣਾ ਨਵਾਂ ਅਹੁਦਾ ਸੰਭਾਲਣਗੇ।
ਪੀ. ਕੁਮਾਰਨ ਭਾਰਤੀ ਵਿਦੇਸ਼ ਸੇਵਾ (IFS) ਦੇ 1992 ਬੈਚ ਦੇ ਅਧਿਕਾਰੀ ਹਨ। ਬਰਤਾਨੀਆ ਵਿੱਚ ਉੱਚ ਕਮਿਸ਼ਨਰ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ, ਉਹ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੂਰਬੀ ਖੇਤਰ) ਦੇ ਅਹੁਦੇ 'ਤੇ ਤਾਇਨਾਤ ਹਨ। ਉਨ੍ਹਾਂ ਕੋਲ ਕੂਟਨੀਤੀ ਦਾ ਲੰਬਾ ਅਤੇ ਡੂੰਘਾ ਤਜਰਬਾ ਹੈ।
ਪੀ. ਕੁਮਾਰਨ ਇੱਥੇ ਵਿਕਰਮ ਦੁਰਈਸਵਾਮੀ ਦੀ ਜਗ੍ਹਾ ਲੈਣਗੇ। ਦੱਸ ਦੇਈਏ ਕਿ ਵਿਕਰਮ ਦੁਰਈਸਵਾਮੀ ਨੂੰ ਹੁਣ ਬੀਜਿੰਗ (ਚੀਨ) ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀਆਂ ਕੂਟਨੀਤਕ ਗਤੀਵਿਧੀਆਂ ਵਿੱਚ ਮਹੱਤਵਪੂਰਨ ਤਬਦੀਲੀ ਦੇਖਣ ਨੂੰ ਮਿਲੇਗੀ।
