ਹਰਿਆਣਾ : ਰਸਤੇ ''ਚ ਹੀ ਐਂਬੂਲੈਂਸ ''ਚ ਆਕਸੀਜਨ ਖ਼ਤਮ, ਇਕ ਸਾਲ ਦੇ ਬੱਚੇ ਦੀ ਮੌਤ

Wednesday, Jun 15, 2022 - 05:59 PM (IST)

ਹਰਿਆਣਾ : ਰਸਤੇ ''ਚ ਹੀ ਐਂਬੂਲੈਂਸ ''ਚ ਆਕਸੀਜਨ ਖ਼ਤਮ, ਇਕ ਸਾਲ ਦੇ ਬੱਚੇ ਦੀ ਮੌਤ

ਜੀਂਦ (ਵਾਰਤਾ)- ਹਰਿਆਣਾ ਦੇ ਜੀਂਦ 'ਚ ਇਕ ਬੱਚੇ ਦੀ ਅੱਜ ਯਾਨੀ ਬੁੱਧਵਾਰ ਨੂੰ ਰੋਹਤਕ ਦੇ ਪੀ.ਜੀ.ਆਈ. ਲਿਜਾਂਦੇ ਸਮੇਂ ਰਸਤੇ 'ਚ ਐਂਬੂਲੈਂਸ 'ਚ ਆਕਸੀਜਨ ਖ਼ਤਮ ਹੋਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕ੍ਰਿਸ਼ਨਾ ਕਾਲੋਨੀ ਵਾਸੀ ਸੁਨੀਲ ਆਪਣੇ ਇਕ ਸਾਲ ਦੇ ਬੇਟੇ ਮਹੇਸ਼ ਨੂੰ ਸਾਹ ਦੀ ਪਰੇਸ਼ਾਨੀ ਕਾਰਨ ਇਲਾਜ ਲਈ ਜੀਂਦ ਦੇ ਨਾਗਰਿਕ ਹਸਪਤਾਲ ਲਿਆਏ ਸਨ। ਡਾਕਟਰਾਂ ਨੇ ਮਹੇਸ਼ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ। ਸਿਹਤ ਵਿਭਾਗ ਵਲੋਂ ਬੱਚੇ ਨੂੰ ਪੀ.ਜੀ.ਆਈ. ਲਿਜਾਉਣ ਲਈ ਐਂਬੂਲੈਂਸ ਵੀ ਮੁਹੱਈਆ ਕਰਵਾਈ ਗਈ।

ਦੋਸ਼ ਹੈ ਕਿ ਐਂਬੂਲੈਂਸ 'ਚ ਕੋਈ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈ.ਐੱਮ.ਟੀ.) ਨਹੀਂ ਸੀ। ਸੁਨੀਲ ਅਨੁਸਾਰ ਰਸਤੇ 'ਚ ਆਕਸੀਜਨ ਖ਼ਤਮ ਹੋ ਗਈ। ਉਨ੍ਹਾਂ ਨੇ ਐਂਬੂਲੈਂਸ ਚਾਲਕ ਨੂੰ ਦੱਸਿਆ, ਜਿਸ ਨੇ ਆਪਣੇ ਪੱਧਰ 'ਤੇ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ ਅਤੇ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ। ਸੁਨੀਲ ਆਪਣੇ ਬੱਚੇ ਨੂੰ ਲੈ ਕੇ ਵਾਪਸ ਨਾਗਰਿਕ ਹਸਪਤਾਲ ਆ ਗਿਆ ਅਤੇ ਐਮਰਜੈਂਸੀ ਦੇ ਬਾਹਰ ਖੜ੍ਹੇ ਹੋ ਕੇ ਰੋਸ ਜ਼ਾਹਰ ਕਰਦੇ ਹੋਏ ਸਿਹਤ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਨਾਗਰਿਕ ਹਸਪਤਾਲ ਰੈਫਰਲ ਸੇਵਾ ਦੇ ਨੋਡਲ ਅਧਿਕਾਰੀ ਡਾਕਟਰ ਜੈ ਕੁਮਾਰ ਮਾਨ ਨੇ ਦੱਸਿਆ ਕਿ ਮਾਮਲਾ ਨੋਟਿਸ 'ਚ ਆਉਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਲਾਪਰਵਾਹੀ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਬਖ਼ਸ਼ਿਆ ਨਹੀਂ ਜਾਵੇਗਾ।


author

DIsha

Content Editor

Related News