ਓਵੈਸੀ ਨੇ ਲੋਕ ਸਭਾ 'ਚ NRC ਬਿੱਲ ਦੀ ਕਾਪੀ ਦੇ ਪੰਨੇ ਫਾਡ਼੍ਹੇ
Monday, Dec 09, 2019 - 08:28 PM (IST)

ਨਵੀਂ ਦਿੱਲੀ — ਏ.ਆਈ.ਐੱਮ.ਆਈ.ਐੱਮ. ਚੀਫ ਅਸਦੁਦੀਨ ਓਵੈਸੀ ਨੇ ਨਾਗਰਿਕਤਾ ਸੋਧ ਬਿੱਲ ਦੀ ਕਾਪੀ ਨੂੰ ਚਰਚਾ ਦੌਰਾਨ ਸਦਨ 'ਚ ਫਾੜ੍ਹ ਦਿੱਤਾ। ਅਸਦੁਦੀਨ ਓਵੈਸੀ ਨਾਗਰਿਕਤਾ ਬਿੱਲ 'ਤੇ ਬੋਲ ਰਹੇ ਸਨ। ਓਵੈਸੀ ਨੇ ਕਿਹਾ ਕਿ ਦੇਸ਼ ਦਾ ਇਕ ਹੋਰ ਵੰਡ ਹੋਣ ਵਾਲਾ ਹੈ, ਇਹ ਕਾਨੂੰਨ ਹਿਟਲਰ ਦੇ ਕਾਨੂੰਨ ਤੋਂ ਵੀ ਬਦਤਰ ਹੈ। ਗਾਂਧੀ ਦਾ ਜ਼ਿਕਰ ਕਰਦੇ ਹੋਏ ਓਵੈਸੀ ਨੇ ਭਾਸ਼ਣ ਦੌਰਾਨ ਹੀ ਆਪਣੀ ਗੱਲ ਖਤਮ ਕਰਨ ਤੋਂ ਬਾਅਦ ਬਿੱਲ ਦੀ ਕਾਪੀ ਫਾੜ੍ਹ ਦਿੱਤੀ। ਓਵੈਸੀ ਨੇ ਬਿੱਲ ਨੂੰ ਸੰਵਿਧਾਨ ਦੀ ਮੂਲ ਆਤਮਾ ਦੇ ਵਿਰੁੱਧ ਵੀ ਦੱਸਿਆ ਹੈ। ਓਵੈਸੀ ਨੇ ਕਿਹਾ ਕਿ, 'ਚੀਨ ਬਾਰੇ ਸਰਕਾਰ ਕਿਉਂ ਨਹੀਂ ਬੋਲਦੀ। ਨਾਗਰਿਕਤਾ ਬਿੱਲ ਹਿਟਲਰ ਦੇ ਕਾਨੂੰਨ ਤੋਂ ਵੀ ਬਦਤਰ ਹੈ। ਇਕ ਹੋਰ ਵੰਡ ਹੋਣ ਜਾ ਰਿਹਾ ਹੈ। ਨਾਗਰਿਕਤਾ ਬਿੱਲ ਨਾਲ ਦੇਸ਼ ਨੂੰ ਖਤਰਾ ਹੈ।'