22 ਦਿਨਾਂ 'ਚ 3.86 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ

Sunday, Jul 21, 2024 - 03:22 PM (IST)

22 ਦਿਨਾਂ 'ਚ 3.86 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ

ਜੰਮੂ (ਏਜੰਸੀ)- ਐਤਵਾਰ ਨੂੰ 3,113 ਤੀਰਥ ਯਾਤਰੀਆਂ ਦਾ ਇਕ ਹੋਰ ਜੱਥਾ ਜੰਮੂ ਤੋਂ ਕਸ਼ਮੀਰ ਲਈ ਰਵਾਨਾ ਹੋਇਆ ਅਤੇ ਹੁਣ ਤੱਕ 3.86 ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਯਾਤਰਾ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ 29 ਜੂਨ ਨੂੰ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਪਿਛਲੇ 22 ਦਿਨਾਂ 'ਚ 3.86 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਹਨ। ਸ਼ਨੀਵਾਰ ਨੂੰ 11,000 ਤੋਂ ਵੱਧ ਤੀਰਥ ਯਾਤਰੀਆਂ ਨੇ ਦਰਸ਼ਨ ਕੀਤੇ। ਅਧਿਕਾਰੀਆਂ ਨੇ ਕਿਹਾ,''ਅੱਜ 3,113 ਯਾਤਰੀਆਂ ਦਾ ਇਕ ਹੋਰ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਘਾਟੀ ਲਈ 2 ਸੁਰੱਖਿਆ ਕਾਫ਼ਲਿਆਂ 'ਚ ਰਵਾਨਾ ਹੋਇਆ। ਪਹਿਲਾ ਸੁਰੱਖਿਆ ਕਾਫ਼ਲਾ ਸਵੇਰੇ 2.56 ਵਜੇ 48 ਵਹਾਨਾਂ 'ਚ 1,153 ਤੀਰਥ ਯਾਤਰੀਆਂ ਨੂੰ ਲੈ ਕੇ ਉੱਤਰੀ ਕਸ਼ਮੀਰ ਦੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ। ਦੂਜਾ ਸੁਰੱਖਿਆ ਕਾਫ਼ਲਾ ਸਵੇਰੇ 3.41 ਵਜੇ 75 ਵਾਹਨਾਂ 'ਚ 1,960 ਤੀਰਥ ਯਾਤਰੀਆਂ ਨੂੰ ਲੈ ਕੇ ਦੱਖਣ ਕਸ਼ਮੀਰ ਦੇ ਨੁਨਵਾਨ (ਪਹਿਲਗਾਮ) ਬੇਸ ਕੈਂਪ ਲਈ ਰਵਾਨਾ ਹੋਇਆ।

ਦੱਸਣਯੋਗ ਹੈ ਕਿ ਗੁਫ਼ਾ ਕਸ਼ਮੀਰ ਹਿਮਾਲਿਆ ਵਿਚ ਸਮੁੰਦਰ ਤਲ ਤੋਂ 3,888 ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਭਗਤ ਰਿਵਾਇਤੀ ਦੱਖਣੀ ਕਸ਼ਮੀਰ ਪਹਿਲਗਾਮ ਮਾਰਗ ਜਾਂ ਬਾਲਟਾਲ ਮਾਰਗ ਤੋਂ ਗੁਫ਼ਾ ਮੰਦਰ ਤੱਕ ਪਹੁੰਚਦੇ ਹਨ। ਪਹਿਲਗਾਮ-ਗੁਫਾ ਤੀਰਥ ਧੁਰਾ 48 ਕਿਲੋਮੀਟਰ ਲੰਬਾ ਹੈ ਅਤੇ ਸ਼ਰਧਾਲੂਆਂ ਨੂੰ ਮੰਦਰ ਤੱਕ ਪਹੁੰਚਣ ਲਈ ਚਾਰ ਤੋਂ ਪੰਜ ਦਿਨ ਲੱਗਦੇ ਹਨ। ਬਾਲਟਾਲ ਗੁਫਾ ਅਸਥਾਨ ਦਾ ਧੁਰਾ 14 ਕਿਲੋਮੀਟਰ ਲੰਬਾ ਹੈ ਅਤੇ ਸ਼ਰਧਾਲੂਆਂ ਨੂੰ 'ਦਰਸ਼ਨ' ਕਰਨ ਅਤੇ ਆਧਾਰ ਕੈਂਪ ਤੱਕ ਵਾਪਸ ਪਹੁੰਚਣ ਲਈ ਇਕ ਦਿਨ ਲੱਗਦਾ ਹੈ। ਇਸ ਸਾਲ ਦੀ ਯਾਤਰਾ 52 ਦਿਨਾਂ ਦੀ ਹੈ, ਜੋ ਕਿ 19 ਅਗਸਤ ਨੂੰ ਰੱਖੜੀ ਦੇ ਤਿਉਹਾਰ ਨਾਲ ਖ਼ਤਮ ਹੋਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News