ਫਾਇਜ਼ਰ ਨੇ ਭਾਰਤ ਸਰਕਾਰ ਤੋਂ ਮੰਗੀ ਮਨਜ਼ੂਰੀ, ਕਿਹਾ- 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪ੍ਰਭਾਵੀ ਹੈ ਟੀਕਾ
Thursday, May 27, 2021 - 12:43 AM (IST)
ਨਵੀਂ ਦਿੱਲੀ - ਅਮਰੀਕੀ ਕੰਪਨੀ ਫਾਇਜ਼ਰ ਨੇ ਭਾਰਤ ਸਰਕਾਰ ਤੋਂ ਆਪਣੇ ਕੋਵਿਡ-19 ਰੋਕੂ ਟੀਕੇ ਲਈ ਮਨਜ਼ੂਰੀ ਮੰਗਦੇ ਹੋਏ ਕਿਹਾ ਹੈ ਕਿ ਇਸ ਦੀ ਵੈਕਸੀਨ 12 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਲਈ ਸੁਰੱਖਿਅਤ ਅਤੇ ਬੇਹੱਦ ਪ੍ਰਭਾਵੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿੱਚ ਫੈਲੇ ਵੇਰੀਐਂਟ 'ਤੇ ਵੀ ਇਹ ਬੇਹੱਦ ਪ੍ਰਭਾਵੀ ਹੈ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਟੀਕੇ ਨੂੰ 2-8 ਡਿਗਰੀ ਤਾਪਮਾਨ 'ਤੇ ਇੱਕ ਮਹੀਨੇ ਤੱਕ ਸਟੋਰ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ
ਸੂਤਰਾਂ ਮੁਤਾਬਕ, ਫਾਇਜ਼ਰ ਨੇ ਭਾਰਤ ਵਿੱਚ ਆਪਣੇ ਕੋਵਿਡ-19 ਟੀਕੇ ਨੂੰ ਜਲਦੀ ਪੇਸ਼ ਕਰਣ ਨੂੰ ਲੈ ਕੇ ਉਸ ਦੀ ਪ੍ਰਭਾਵਿਤਾ, ਪ੍ਰੀਖਣ ਦਾ ਪੂਰਾ ਹਾਲ ਸਾਂਝਾ ਕੀਤਾ ਹੈ। ਵਿਸ਼ਵ ਸਿਹਤ ਸੰਗਠਨ, ਹੋਰ ਦੇਸ਼ਾਂ ਤੋਂ ਮਿਲੀ ਮਨਜ਼ੂਰੀ ਦੀ ਪੂਰੀ ਜਾਣਕਾਰੀ ਉਪਲੱਬਧ ਕਰਾਈ ਹੈ।
ਇਹ ਵੀ ਪੜ੍ਹੋ- ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ
ਫਾਇਜ਼ਰ ਜੁਲਾਈ ਤੋਂ ਅਕਤੂਬਰ ਵਿਚਾਲੇ ਭਾਰਤ ਨੂੰ 5 ਕਰੋੜ ਡੋਜ਼ ਉਪਲੱਬਧ ਕਰਾਉਣ ਨੂੰ ਤਿਆਰ ਹੈ ਅਤੇ ਕੰਪਨੀ ਮੁਆਵਜ਼ੇ ਸਮੇਤ ਕੁੱਝ ਮਾਮਲਿਆਂ ਵਿੱਚ ਛੋਟ ਚਾਹੁੰਦੀ ਹੈ। ਕੰਪਨੀ ਨੇ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ। ਇਸ ਹਫ਼ਤੇ ਹੋਈ ਗੱਲਬਾਤ ਵਿੱਚ ਕੰਪਨੀ ਨੇ ਦੂਜੇ ਦੇਸ਼ਾਂ ਅਤੇ WHO ਤੋਂ ਮਿਲੀ ਮਨਜ਼ੂਰੀ ਬਾਰੇ ਜਾਣਕਾਰੀ ਦਿੰਦੇ ਹੋਏ ਟੀਕੇ ਦੇ ਪ੍ਰਭਾਵ ਨੂੰ ਲੈ ਕੇ ਤਾਜ਼ਾ ਅੰਕੜੇ ਪੇਸ਼ ਕੀਤੇ ਹਨ।
ਇਹ ਵੀ ਪੜ੍ਹੋ- 'ਭਾਰਤ 'ਚ ਚੀਨ ਵਰਗਾ ਅਨੁਸ਼ਾਸਨ ਸੰਭਵ ਨਹੀਂ, ਹਰ 6 ਮਹੀਨੇ 'ਚ ਆਵੇਗੀ ਕੋਰੋਨਾ ਦੀ ਨਵੀਂ ਲਹਿਰ'
ਇੱਕ ਸੂਤਰ ਨੇ ਫਾਇਜ਼ਰ ਨੂੰ ਦੱਸਿਆ, ਭਾਰਤ ਅਤੇ ਦੁਨੀਆਭਰ ਵਿੱਚ ਮੌਜੂਦਾ ਹਾਲਾਤ ਆਮ ਨਹੀਂ ਹਨ ਅਤੇ ਇਸ ਲਈ ਇਸ ਤੋਂ ਨਜਿੱਠਣ ਦੀ ਪ੍ਰਕਿਰਿਆ ਵੀ ਆਮ ਨਹੀਂ ਹੋਣੀ ਚਾਹੀਦੀ ਹੈ। ਭਾਰਤ ਵਿੱਚ ਟੀਕਾਕਰਣ ਦੀ ਮੁਹਿੰਮ ਮੱਧ ਜਨਵਰੀ ਵਿੱਚ ਹੋਈ ਸੀ ਅਤੇ ਹੁਣ ਤੱਕ 20 ਕਰੋੜ ਤੋਂ ਜ਼ਿਆਦਾ ਡੋਜ਼ ਲਗਾਏ ਗਏ ਹਨ। ਦੇਸ਼ ਵਿੱਚ ਹੁਣ ਤੱਕ ਤਿੰਨ ਟੀਕਿਆਂ ਨੂੰ ਐਮਰਜੈਂਸੀ ਮਨਜ਼ੂਰੀ ਮਿਲੀ ਹੈ। ਹਾਲਾਂਕਿ, ਜ਼ਿਆਦਾਤਰ ਰਾਜ ਟੀਕਿਆਂ ਦੀ ਕਮੀ ਦਾ ਇਲਜ਼ਾਮ ਲਗਾ ਕੇ ਕੇਂਦਰ ਸਰਕਾਰ ਤੋਂ ਇਸ ਦੀ ਸਪਲਾਈ ਵਧਾਉਣ ਦੀ ਮੰਗ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।