ਵਿਕੀਪੀਡੀਆ ਨੂੰ ਜੰਮੂ-ਕਸ਼ਮੀਰ ਦਾ ਗਲਤ ਨਕਸ਼ਾ ਦਿਖਾਉਣ ਵਾਲੇ ਲਿੰਕ ਹਟਾਉਣ ਦਾ ਹੁਕਮ

12/03/2020 12:05:51 AM

ਨਵੀਂ ਦਿੱਲੀ - ਜੰਮੂ-ਕਸ਼ਮੀਰ ਦਾ ਗਲਤ ਨਕਸ਼ਾ ਦਿਖਾਉਣ ਨੂੰ ਲੈ ਕੇ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਵਿਕੀਪੀਡੀਆ ਨੂੰ ਨੋਟਿਸ ਜਾਰੀ ਕੀਤਾ ਹੈ। ਮੰਤਰਾਲਾ ਨੇ ਇੰਫੋਰਮੇਸ਼ਨ ਟੈਕਨਾਲਜੀ ਐਕਟ, 2000 ਦੇ ਸੈਕਸ਼ਨ 69ਏ ਦੇ ਤਹਿਤ ਵਿਕੀਪੀਡੀਆ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੇ ਪਲੇਟਫਾਰਮ ਤੋਂ ਉਸ ਲਿੰਕ ਨੂੰ ਹਟਾਏ, ਜਿਸ 'ਚ ਜੰਮੂ-ਕਸ਼ਮੀਰ ਦਾ ਗਲਤ ਨਕਸ਼ਾ ਦਿਖਾਇਆ ਗਿਆ ਹੈ। ਮੰਤਰਾਲਾ ਨੇ ਤੁਰੰਤ ਇਸ ਲਿੰਕ ਨੂੰ ਹਟਾਉਣ ਨੂੰ ਕਿਹਾ ਹੈ।
ਕੇਜਰੀਵਾਲ ਦਾ ਪਲਟਵਾਰ- ਖੇਤੀਬਾੜੀ ਬਿੱਲ 'ਤੇ ਕਮੇਟੀ ਦੇ ਮੈਂਬਰ ਸਨ ਕੈਪਟਨ ਅਮਰਿੰਦਰ, ਉਦੋਂ ਕਿਉਂ ਨਹੀਂ ਰੋਕਿਆ

ਇਸ ਤੋਂ ਪਹਿਲਾਂ ਟਵਿੱਟਰ ਨੇ ਵੀ ਜੰਮੂ-ਕਸ਼ਮੀਰ ਨੂੰ ਗਲਤ ਤਰੀਕੇ ਨਾਲ ਚੀਨ ਦਾ ਹਿੱਸਾ ਦਿਖਾ ਦਿੱਤਾ ਸੀ। ਜਿਸ ਤੋਂ ਬਾਅਦ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਟਵਿੱਟਰ ਨੇ ਇਸ ਨੂੰ ਲੈ ਕੇ ਮੁਆਫੀ ਮੰਗੀ ਸੀ।


Inder Prajapati

Content Editor

Related News