ਇਕੱਲੇ ਕਾਰ ਚਲਾਉਂਦੇ ਸਮੇਂ ਮਾਸਕ ਲਗਾਉਣ ਦਾ ਹੁਕਮ ਬੇਤੁਕਾ : ਹਾਈਕੋਰਟ
Wednesday, Feb 02, 2022 - 10:52 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈਕੋਰਟ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਕੱਲੇ ਕਾਰ ਚਲਾਉਂਦੇ ਸਮੇਂ ਮਾਸਕ ਪਹਿਨਣਾ ਲਾਜ਼ਮੀ ਕਰਨ ਸਬੰਧੀ ਦਿੱਲੀ ਸਰਕਾਰ ਦੇ ਹੁਕਮ ਨੂੰ ਮੰਗਲਵਾਰ ਨੂੰ ‘ਬੇਤੁਕਾ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਫੈਸਲਾ ਅਜੇ ਤੱਕ ਲਾਗੂ ਕਿਉਂ ਹੈ? ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਹੁਕਮ ਨੂੰ ਵਾਪਸ ਕਿਉਂ ਨਹੀਂ ਲਿਆ? ਇਹ ਅਸਲ ’ਚ ਬੇਤੁਕਾ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਜਾਰੀ, ਇੰਨੇ ਲੋਕਾਂ ਨੂੰ ਲੱਗੀ ਵੈਕਸੀਨ
ਅਦਾਲਤ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਇਕ ਅਜਿਹੀ ਘਟਨਾ ਸਾਂਝੀ ਕੀਤੀ, ਜਿਸ ’ਚ ਮਾਸਕ ਨਾ ਪਹਿਨੇ ਹੋਣ ਕਾਰਨ ਇਕ ਵਿਅਕਤੀ ਦਾ ਚਲਾਨ ਕੀਤਾ ਗਿਆ ਸੀ। ਦਰਅਸਲ, ਉਹ ਵਿਅਕਤੀ ਆਪਣੀ ਮਾਂ ਦੇ ਨਾਲ ਇਕ ਕਾਰ ’ਚ ਬੈਠਾ ਹੋਇਆ ਸੀ ਅਤੇ ਵਾਹਨ ਦੀ ਖਿੜਕੀ ਦੇ ਸ਼ੀਸ਼ੇ ਬੰਦ ਕਰ ਕੇ ਕੌਫ਼ੀ ਪੀ ਰਿਹਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ