ਸੰਤਰੇ ਦਾ ਜੂਸ ਘਟਾਉਂਦੈ ਮੋਟਾਪਾ, ਬੀਮਾਰੀਆਂ ਦਾ ਖਤਰਾ ਵੀ ਹੁੰਦਾ ਹੈ ਘੱਟ

03/04/2020 6:15:58 PM

ਨਵੀਂ ਦਿੱਲੀ (ਅਨਸ)– ਜੇ ਤੁਸੀਂ ਵੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਦੀ ਇੱਛਾ ਰੱਖਦੇ ਹੋ ਤਾਂ ਹੁਣ ਤੋਂ ਹਰ ਰੋਜ਼ ਸੰਤਰੇ ਦੇ ਜੂਸ ਦਾ ਸੇਵਨ ਸ਼ੁਰੂ ਕਰ ਦਿਓ। ਖੋਜਕਾਰਾਂ ਨੇ ਦੇਖਿਆ ਕਿ ਦਿਨ ’ਚ ਦੋ-ਢਾਈ ਗਿਲਾਸ ਸੰਤਰੇ ਦਾ ਜੂਸ ਪੀਣ ਨਾਲ ਮੋਟਾਪਾ ਦੂਰ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਇਸ ਨਾਲ ਦਿਲ ਦੇ ਰੋਗ ਅਤੇ ਸ਼ੂਗਰ ਦੇ ਹੋਣ ਦਾ ਖਤਰਾ ਵੀ ਕਾਫੀ ਘੱਟ ਹੋ ਜਾਂਦਾ ਹੈ।

ਲਿਪਿਡ ਖੋਜ ਰਸਾਲੇ ’ਚ ਪ੍ਰਕਾਸ਼ਿਤ ਨਤੀਜਿਆਂ ਮੁਤਾਬਕ ਖੋਜਕਾਰਾਂ ਵਲੋਂ ਆਪਣੀ ਇਕ ਹਾਲ ਹੀ ਦੀ ਖੋਜ ’ਚ ਸੰਤਿਆਂ ਅਤੇ ਕਿੰਨੂ ’ਚ ਪਾਏ ਜਾਣ ਵਾਲੇ ਅਜਿਹੇ ਤੱਤ ਦੀ ਪਛਾਣ ਕੀਤੀ ਹੈ, ਜਿਸ ਨੂੰ ਨੋਬੀਲੇਟਿਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖੋਜ ’ਚ ਦੇਖਿਆ ਗਿਆ ਹੈ ਕਿ ਇਹ ਰਸਾਇਣਿਕ ਯੌਗਿਕ ਮੋਟਾਪੇ ਨੂੰ ਘੱਟ ਕਰਨ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਛੁਟਕਾਰਾ ਦਿਵਾਉਣ ’ਚ ਕਾਫੀ ਮਦਦਗਰਾ ਹੈ।

ਕੈਨੇਡਾ ’ਚ ਸਥਿਤ ਵੈਸਟਰਨ ਯੂਨੀਵਰਸਿਟੀ ਤੋਂ ਇਸ ਅਧਿਐਨ ਤੋਂ ਖੋਜਕਾਰ ਮੁਰੇ ਹਫ ਨੇ ਕਿਹਾ ਕਿ ਅਸੀਂ ਨੋਬੀਲੇਟਿਨ ਦੇ ਨਾਲ ਪ੍ਰਯੋਗ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਚੂਹਿਆਂ ’ਚ ਮੋਟਾਪੇ ਦੇ ਕਈ ਨਾਂਹਪੱਖੀ ਲੱਛਣ ਸਨ। ਇਨ੍ਹਾਂ ਨੂੰ ਘੱਟ ਕਰਨ ਲਈ ਅਸੀਂ ਨੋਬੀਲੇਟਿਨ ਦਾ ਇਸਤੇਮਾਲ ਕੀਤਾ ਅਤੇ ਧੰਮਣੀਆਂ ਦੀਆਂ ਦੀਵਾਰਾਂ ਦੇ ਉੱਪਰ ਅਤੇ ਇਸ ਦੇ ਅੰਦਰ ਫੈਟ ਅਤੇ ਕੋਲੈਸਟ੍ਰਾਲ ਦੇ ਜਮ੍ਹਾ ਹੋਣ ’ਤੇ ਵੀ ਇਸ ਦੇ ਪ੍ਰਭਾਵ ਨੂੰ ਦੇਖਣਾ ਸ਼ੁਰੂ ਕੀਤਾ।

ਖੋਜਕਾਰਾਂ ਦੀ ਟੀਮ ਨੇ ਦੇਖਿਆ ਕਿ ਜਿਨ੍ਹਾਂ ਚੂਹਿਆਂ ਨੂੰ ਉੱਚ ਫੈਟ, ਉੱਚ ਕੋਲੈਸਟ੍ਰਾਲ ਵਾਲੇ ਭੋਜਨ ਦੇ ਨਾਲ ਨੋਬੀਲੇਟਿਨ ਦਿੱਤਾ ਗਿਆ ਉਹ ਕਾਫੀ ਪਤਲੇ ਹੋ ਗਏ। ਇਨ੍ਹਾਂ ’ਚ ਇੰਸੁਲਿਨ ਪ੍ਰਤੀਰੋਧ ਦੇ ਪੱਧਰ ’ਚ ਵੀ ਕਮੀ ਦੇਖੀ ਗਈ ਅਤੇ ਇਨ੍ਹਾਂ ਦੇ ਖੂਨ ’ਚ ਫੈਟ ਵੀ ਉਨ੍ਹਾਂ ਚੂਹਿਆਂ ਨਾਲੋਂ ਘੱਟ ਪਾਈ ਗਈ, ਜਿਨ੍ਹਾਂ ਨੂੰ ਸਿਰਫ ਉੱਚ ਫੈਟ, ਉੱਚ ਕੋਲੈਸਟ੍ਰਾਲ ਭਰਪੂਰ ਭੋਜਨ ਦਿੱਤਾ ਗਿਆ ਸੀ। ਹਾਲਾਂਕਿ ਨੋਬੀਲੇਟਿਨ ਸਰੀਰ ’ਚ ਕਿਸ ਤਰ੍ਹਾਂ ਕੰਮ ਕਰਦਾ ਹੈ, ਇਸ ਬਾਰੇ ਵੀ ਪਤਾ ਲਗਾਉਣਾ ਹਾਲੇ ਬਾਕੀ ਹੈ। ਖੋਜਕਾਰਾਂ ਦਾ ਅਜਿਹਾ ਮੰਨਣਾ ਹੈ ਕਿ ਸ਼ਾਇਦ ਇਹ ਰਸਾਇਣਿਕ ਯੌਗਿਕ ਸਰੀਰ ਦੇ ਉਸ ਖੇਤਰ ’ਚ ਪ੍ਰਭਾਵੀ ਹੈ ਜੋ ਸਾਡੇ ਸਰੀਰ ’ਚ ਫੈਟ ਦਾ ਨਿਰਧਾਰਣ ਕਰਦਾ ਹੈ।

ਇਹ ਵੀ ਪੜ੍ਹੋ- ਜਨਮ ਤੋਂ ਕੁਝ ਦਿਨਾਂ 'ਚ ਹੀ ਚਿਹਰੇ ਪਛਾਨਣ ਲੱਗ ਜਾਂਦੇ ਹਨ ਨਵਜਾਤ


Baljit Singh

Content Editor

Related News