ਦਿੱਲੀ ਹਿੰਸਾ: ਲੋਕ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਬੁੱਧਵਾਰ ਤੱਕ ਮੁਲਤਵੀ

Friday, Mar 06, 2020 - 02:41 PM (IST)

ਦਿੱਲੀ ਹਿੰਸਾ: ਲੋਕ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਬੁੱਧਵਾਰ ਤੱਕ ਮੁਲਤਵੀ

ਨਵੀਂ ਦਿੱਲੀ—ਲੋਕ ਸਭਾ 'ਚ ਦਿੱਲੀ ਹਿੰਸਾ 'ਤੇ ਜਲਦ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ, ਦ੍ਰਮੁੱਕ, ਮਾਕਪਾ ਸਮੇਤ ਕਈ ਵਿਰੋਧੀ ਦਲ ਦੇ ਮੈਂਬਰਾਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਵੀ ਹੰਗਾਮਾ ਜਾਰੀ ਰੱਖਿਆ ਹੈ, ਜਿਸ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਹੁਣ ਸਦਨ ਦੀ ਕਾਰਵਾਈ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਭਾਵ 11 ਮਾਰਚ ਨੂੰ ਆਰੰਭ ਹੋਵੇਗੀ। ਆਉਣ ਵਾਲੇ ਸੋਮਵਾਰ ਅਤੇ ਮੰਗਲਵਾਰ ਨੂੰ ਹੋਲੀ ਦੇ ਮੌਕੇ 'ਤੇ ਛੁੱਟੀ ਹੈ। ਸਦਨ 'ਚ ਅੱਜ ਕਾਂਗਰਸ ਨੇਤਾ ਅੰਧੀਰ ਰੰਜਨ ਸਮੇਤ ਕੁਝ ਵਿਰੋਧੀ ਧਿਰ ਦੇ ਦਲਾਂ ਨੇ ਸਪੀਕਰ ਨੂੰ ਕਾਂਗਰਸ ਦੇ ਸੱਤ ਮੈਂਬਰਾਂ ਨੂੰ ਸਸਪੈਂਡ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉੱਥੇ ਹੀ ਸਰਕਾਰ ਨੇ ਕਿਹਾ ਕਿ ਇਸ ਮਾਮਲੇ 'ਚ ਲੋਕ ਸਭਾ ਸਪੀਕਰ ਦਾ ਫੈਸਲਾ ਮੰਨਣਯੋਗ ਹੋਵੇਗਾ।

ਇਸ ਦੌਰਾਨ ਬੈਚ ਪ੍ਰਧਾਨ ਕਿਰੀਟ ਸੋਲੰਕੀ ਨੇ ਦੱਸਿਆ ਹੈ, ''ਲੋਕਸਭਾ ਪ੍ਰਧਾਨ ਇਕ ਕਮੇਟੀ ਦਾ ਗਠਨ ਕਰੇਗਾ, ਜੋ ਸਦਨ 'ਚ 2 ਮਾਰਚ ਤੋਂ 5 ਮਾਰਚ ਤੱਕ ਦੇ ਸਾਰੇ ਘਟਨਾਕ੍ਰਮ ਦੀ ਜਾਂਚ ਦੀ ਰਿਪੋਰਟ ਦੇਵੇਗੀ।'' ਉਨ੍ਹਾਂ ਨੇ ਦੱਸਿਆ ਹੈ ਕਿ ਕਮੇਟੀ ਦੀ ਪ੍ਰਧਾਨਗੀ ਲੋਕ ਸਭਾ ਪ੍ਰਧਾਨ ਓਮ ਬਿਰਲਾ ਕਰਨਗੇ, ਜਿਸ 'ਚ ਸਾਰੇ ਦਲਾਂ ਦੇ ਪ੍ਰਤੀਨਿਧ ਹੋਣਗੇ। ਹੇਠਲੇ ਸਦਨ 'ਚ ਵਿਰੋਧੀ ਧਿਰ ਦੇ ਦਲਾਂ ਦੇ ਹੰਗਾਮੇ ਦੌਰਾਨ ਹੀ ਸਰਕਾਰ ਨੇ 'ਖਣਿਜ ਵਿਧੀ ਸੋਧ ਬਿੱਲ-2020' ਅਤੇ 'ਦੀਵਾਲੀਪਣ ਅਤੇ ਰਲੇਵਾ ਕਰਨ' ਦਾ ਬਿੱਲ 2019 ਨੂੰ ਪਾਸ ਕਰਵਾਇਆ। ਇਸ ਤੋਂ ਪਹਿਲਾਂ ਇਕ ਵਾਰ ਦੇ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਆਰੰਭ ਹੋਣ 'ਤੇ ਕਾਂਗਰਸ ਅਤੇ ਕਈ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਸਦਨ 'ਚ ਹੰਗਾਮੇ ਦੌਰਾਨ ਹੀ 'ਖਣਿਜ ਵਿਧੀ ਸੋਧ ਬਿੱਲ-2020'  ਪਾਸ ਕਰਵਾਇਆ ਗਿਆ। ਇਸ ਤੋਂ ਬਾਅਦ ਹੀ ਸੋਲੰਕੀ ਨੇ ਲਗਭਗ 12.30 ਵਜੇ ਸਦਨ ਦੀ ਕਾਰਵਾਈ 12.45 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਦੁਪਹਿਰ 12.45 ਵਜੇ ਸ਼ੁਰੂ ਹੋਣ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ। ਹੰਗਾਮੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 'ਦੀਵਾਲੀਆਪਣ ਅਤੇ ਰਲੇਵਾ ਕਰਨ ਬਿੱਲ' ਪਾਸ ਕਰਵਾਉਣ ਲਈ ਰੱਖਿਆ, ਜਿਸ ਨੂੰ ਜ਼ੁਬਾਨੀ ਵੋਟਿੰਗ ਰਾਹੀਂ ਪਾਸ ਕੀਤਾ ਗਿਆ। ਸਦਨ 'ਚ ਹੰਗਾਮਾ ਜਾਰੀ ਰਹਿਣ 'ਤੇ ਬੈਚ ਪ੍ਰਧਾਨ ਕਿਰੀਟ ਸੋਲੰਕੀ ਨੇ ਲਗਭਗ 1 ਵਜੇ ਕਾਰਵਾਈ ਬੁੱਧਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ ਹੁੰਦੇ ਹੀ ਕਾਂਗਰਸ, ਦ੍ਰਮੁੱਕ, ਮਾਕਪਾ ਦੇ ਮੈਂਬਰਾਂ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਨੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਵਾਲੀ ਤਖਤੀਆਂ ਵੀ ਲਿਆ ਕੇ ਰੱਖੀਆਂ ਸੀ। ਆਪਣੇ 7 ਮੈਂਬਰਾਂ ਦੇ ਸਸਪੈਂਡ ਹੋਣ ਦੇ ਵਿਰੋਧ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਮੈਂਬਰਾਂ ਨੇ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਰੱਖੀਆਂ ਸੀ। ਬੈਂਚ ਪ੍ਰਧਾਨ ਕਿਰੀਟ ਸੋਲੰਕੀ ਨੇ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਮੈਂਬਰਾਂ ਨੂੰ ਆਪਣੇ ਸਥਾਨ 'ਤੇ ਜਾਣ ਲਈ ਕਿਹਾ। ਇੱਥੇ ਦੱਸਿਆ ਜਾਂਦਾ ਹੈ ਕਿ ਸੰਸਦ ਦੇ ਬਜਟ ਸੈਂਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 'ਚ ਹੀ ਕਾਂਗਰਸ ਸਮੇਤ ਹੋਰ ਵਿਰੋਧੀ ਧਿਰ ਸਦਨ 'ਚ ਦਿੱਲੀ ਹਿੰਸਾ ਦੇ ਮੁੱਦੇ 'ਤੇ ਤਰੁੰਤ ਚਰਚਾ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕਰ ਰਹੇ ਹਨ।

ਇਹ ਵੀ ਪੜ੍ਹੋ:  ਲੋਕ ਸਭਾ 'ਚ ਧੱਕਾ-ਮੁੱਕੀ ਮਾਮਲਾ : ਗੁਰਜੀਤ ਔਜਲਾ ਸਮੇਤ 7 ਕਾਂਗਰਸੀ ਸੰਸਦ ਮੈਂਬਰ ਮੁਅੱਤਲ


author

Iqbalkaur

Content Editor

Related News