VVPAT ਨੂੰ ਲੈ ਕੇ ਚੋਣ ਕਮਿਸ਼ਨ ਨੂੰ ਫਿਰ ਮਿਲਣਗੇ ਵਿਰੋਧੀ ਦਲ

Monday, May 20, 2019 - 08:43 PM (IST)

VVPAT ਨੂੰ ਲੈ ਕੇ ਚੋਣ ਕਮਿਸ਼ਨ ਨੂੰ ਫਿਰ ਮਿਲਣਗੇ ਵਿਰੋਧੀ ਦਲ

ਨਵੀਂ ਦਿੱਲੀ— 17ਵੀਂ ਲੋਕ ਸਭਾ 'ਚ ਭਾਰਤੀ ਜਨਤਾ ਪਾਰਟੀ ਨੀਤ ਰਾਸ਼ਟਰੀ ਡੈਮੋਕ੍ਰੇਟਿਕ ਗਠਜੋੜ ਦਾ ਬਹੁਮਤ ਰਹਿਣ ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਸਣੇ ਹੋਰ ਵਿਰੋਧੀ ਦਲ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਗਿਣਤੀ ਅਤੇ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਇਕ ਵਾਰ ਫਿਰ ਚੋਣ ਕਮਿਸ਼ਨ ਨੂੰ ਮਿਲਣ ਦੀ ਤਿਆਰੀ ਕਰ ਰਹੇ ਹਨ।
ਵਿਰੋਧੀ ਦਲਾਂ ਦੇ ਨੇਤਾਵਾਂ ਮੁਤਾਬਕ ਇਸ ਸਬੰਧ 'ਚ ਚੋਣ ਕਮਿਸ਼ਨ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਕਰੀਬ 50 ਫੀਸਦੀ ਈ.ਵੀ.ਐੱਮ. ਗਣਨਾ ਤੇ ਵੀਵੀਪੈਟ ਪਰਚੀਆਂ ਨੂੰ ਮਿਲਾ ਤੇ ਦੇਖਣਾ ਚਾਹੀਦਾ ਹੈ ਅਤੇ ਇਨ੍ਹਾਂ ਦੋਹਾਂ 'ਚ ਫਰਕ ਨਜ਼ਰ ਆਉਣ 'ਤੇ ਪਰਚੀਆਂ ਨੂੰ ਸਹੀ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਨਿੰਦਾ ਕਰਨ ਹੋਏ ਕਿਹਾ ਕਿ ਚੋਣ ਕਮਿਸ਼ਨ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ।
ਸੁਪਰੀਮ ਕੋਰਟ ਦੀ ਵਿਵਸਥਾ ਮੁਤਾਬਕ ਹਰੇਕ ਵਿਧਾਨ ਸਭਾ ਖੇਤਰ ਤੋਂ ਕਰੀਬ 5 ਵੀਵੀਪੈਟ ਪਰਚੀਆਂ ਦਾ ਮਿਲਾਨ ਈਵੀਐਮ ਨਾਲ ਕੀਤਾ ਜਾਣਾ ਚਾਹੀਦਾ ਹੈ। ਵਿਰੋਧੀ ਦਲਾਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਅਦਾਲਤ ਨੇ ਜ਼ਿਆਦਾ ਸਮਾਂ ਤੈਅ ਨਹੀਂ ਕੀਤਾ ਹੈ। ਨਾਇਡੂ ਨੇ ਕਿਹਾ, 'ਜੇਕਰ ਵੀਵੀਪੈਟ ਪਰਚੀਆਂ ਦੀ ਗਿਣਤੀ ਨਹੀਂ ਹੋ ਸਕਦੀ ਤਾਂ ਚੋਣ ਕਮਿਸ਼ਨ ਨੂੰ 9 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੀ ਕੀ ਜ਼ਰੂਰਤ ਸੀ। ਵੋਟਿੰਗ 'ਚ ਤੇਜੀ ਦੀ ਥਾਂ ਭਰੋਸੇਯੋਗਤਾ ਜ਼ਿਆਦਾ ਅਹਿਮ ਹੈ।


author

Inder Prajapati

Content Editor

Related News