ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪੁੱਜਾ ਵਿਰੋਧੀ ਧਿਰ ਦੇ ਨੇਤਾਵਾਂ ਦਾ ਦਲ, ਪੁਲਸ ਨੇ ਰੋਕਿਆ

Thursday, Feb 04, 2021 - 11:24 AM (IST)

ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪੁੱਜਾ ਵਿਰੋਧੀ ਧਿਰ ਦੇ ਨੇਤਾਵਾਂ ਦਾ ਦਲ, ਪੁਲਸ ਨੇ ਰੋਕਿਆ

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਯਾਨੀ ਕਿ ਵੀਰਵਾਰ ਨੂੰ 71ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਇਕ ਪਾਸੇ ਜਿੱਥੇ ਕਿਸਾਨਾਂ ਦਾ ਮੁੱਦਾ ਸਦਨ ਦੇ ਦੋ ਦੋਹਾਂ ਸਦਨਾਂ ਵਿਚ ਚੁੱਕਿਆ ਜਾ ਰਿਹਾ ਹੈ,  ਉੱਥੇ ਹੀ ਅੱਜ 10 ਵਿਰੋਧੀ ਧਿਰ ਦੇ 15 ਨੇਤਾਵਾਂ ਦਾ ਇਕ ਦਲ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪਹੁੰਚਿਆ।ਇਨ੍ਹਾਂ ਨੂੰ ਪੁਲਸ ਨੇ ਬੈਰੀਕੇਡ ਕੋਲ ਹੀ ਰੋਕ ਦਿੱਤਾ। ਵਿਰੋਧੀ ਧਿਰ ਕਿਸਾਨਾਂ ਨੂੰ ਮਿਲਣ ਦੀ ਮੰਗ ’ਤੇ ਅੜਿਆ ਰਿਹਾ।ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਗਏ ਨੇਤਾਵਾਂ ’ਚ ਸ਼੍ਰੋਮਣੀ ਅਕਾਲੀ ਦਲ (ਸ਼ਿਅਦ), ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਅਤੇ ਤਿ੍ਰਣਮੂਲ ਕਾਂਗਰਸ, ਨੈਸ਼ਨਲ ਕਾਨਫਰੰਸ, ਰਿਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ.) ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਦੇ ਮੈਂਬਰ ਸ਼ਾਮਲ ਹਨ। 

ਇਹ ਵੀ ਪੜ੍ਹੋ: ਕਾਨੂੰਨ ਵਾਪਸੀ ਦੀ ਮੰਗ 'ਤੇ ਕੀਤੀ ਕਿਲ੍ਹੇਬੰਦੀ, ਗੱਦੀ ਵਾਪਸੀ ਦੀ ਗੱਲ ’ਤੇ ਕੀ ਕਰੋਗੇ: ਰਾਕੇਸ਼ ਟਿਕੈਤ

PunjabKesari

ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪੁੱਜੀ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ 8-10 ਪਾਰਟੀਆਂ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਜਾ ਰਹੀਆਂ ਹਾਂ, ਜਿੱਥੇ ਕਿਲੇ੍ਹਬੰਦੀ ਕੀਤੀ ਗਈ ਹੈ ਅਤੇ 13 ਲੈਵਲ ਦੀ ਬੈਰੀਕੇਡਿੰਗ ਕੀਤੀ ਗਈ ਹੈ। ਇੰਨਾ ਤਾਂ ਹਿੰਦੋਸਤਾਨ ਦੇ ਅੰਦਰ ਪਾਕਿਸਤਾਨ ਬਾਰਡਰ ’ਤੇ ਵੀ ਨਹੀਂ ਹੈ।

ਇਹ ਵੀ ਪੜ੍ਹੋ: ਹਰਿਆਣਾ: ਜੀਂਦ ਕਿਸਾਨ ਮਹਾਪੰਚਾਇਤ ’ਚ ਪਾਸ ਹੋਇਆ ਮਤਾ, ਲਏ ਗਏ 5 ਵੱਡੇ ਫ਼ੈਸਲੇ

PunjabKesari

ਸਾਨੂੰ ਸੰਸਦ ਵਿਚ ਵੀ ਕਿਸਾਨੀ ਮੁੱਦੇ ਨੂੰ ਚੁੱਕਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ ਹੈ, ਜੋ ਕਿ ਸਭ ਤੋਂ ਅਹਿਮ ਮੁੱਦਾ ਹੈ। ਅਸੀਂ ਇੱਥੇ ਇਸ ਲਈ ਆਏ ਹਾਂ ਤਾਂ ਕਿ ਅਸੀਂ ਮੁੱਦੇ ’ਤੇ ਸੰਸਦ ਵਿਚ ਚਰਚਾ ਕਰ ਸਕੀਏ। ਸਪੀਕਰ ਸਾਨੂੰ ਇਸ ਮੁੱਦੇ ਨੂੰ ਚੁੱਕਣ ਨਹੀਂ ਦੇ ਰਹੇ ਹਨ। ਹੁਣ ਸਾਰੇ ਪੱਖ ਇਸ ਗੱਲ ਦਾ ਵੇਰਵਾ ਸੰਸਦ ਵਿਚ ਦੇਵਾਂਗੇ ਕਿ ਇੱਥੇ ਕੀ ਹੋ ਰਿਹਾ ਹੈ। ਇੱਥੇ ਆਏ ਹਾਂ ਤਾਂ ਪੁਲਸ ਨੇ ਵੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੈਰੀਕੇਡ ਪਾਰ ਨਹੀਂ ਕਰਨ ਦਿੱਤਾ।

ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ ਨੂੰ ਕਿਲ੍ਹੇਬੰਦੀ ਕਰ ਕੇ ਦਬਾਉਣਾ ਖ਼ਤਰਨਾਕ, ਕਿਸਾਨ ਪਿੱਛੇ ਨਹੀਂ ਹੱਟਣਗੇ: ਰਾਹੁਲ

PunjabKesari

ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਇੱਥੇ 3 ਕਿਲੋਮੀਟਰ ਤੱਕ ਬੈਰੀਕੇਡਿੰਗ ਲੱਗੀ ਹੋਈ ਹੈ। ਅਜਿਹੇ ਵਿਚ ਕਿਸਾਨਾਂ ਦੀ ਕੀ ਹਾਲਤ ਹੋ ਰਹੀ ਹੋਵੇਗੀ। ਸਾਨੂੰ ਵੀ ਇੱਥੇ ਰੋਕਿਆ ਜਾ ਰਿਹਾ ਹੈ ਅਤੇ ਪੁਲਸ ਸਾਨੂੰ ਕਿਸਾਨਾਂ ਨੂੰ ਮਿਲਣ ਨਹੀਂ ਦੇ ਰਹੀ। ਜਿਸ ਕਾਰਨ ਵਿਰੋਧੀ ਧਿਰ ਦੇ ਨੇਤਾਵਾਂ ਦਾ ਵਫ਼ਦ ਵਾਪਸ ਪਰਤ ਰਿਹਾ ਹੈ।

ਇਹ ਵੀ ਪੜ੍ਹੋ: 26 ਜਨਵਰੀ ਦੇ ਦਿਨ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਾਏਗੀ ਦਿੱਲੀ ਸਰਕਾਰ: ਕੇਜਰੀਵਾਲ

PunjabKesari

ਦੱਸ ਦੇਈਏ ਕਿ ਗਣਤੰਤਰ ਦਿਵਸ ’ਤੇ ਹੋਈ ਹਿੰਸਾ ਮਗਰੋਂ ਹੁਣ ਸਭ ਦਾ ਧਿਆਨ ਗਾਜ਼ੀਪੁਰ ਬਾਰਡਰ ’ਤੇ ਪਹੁੰਚ ਗਿਆ ਹੈ। ਹਿੰਸਾ ਮਗਰੋਂ ਕਈ ਕਿਸਾਨਾਂ ਦਾ ਹੌਸਲਾ ਵੀ ਟੁੱਟ ਗਿਆ। ਇਸ ਦਰਮਿਆਨ ਅੰਦੋਲਨ ’ਚ ਮੁੜ ਜਾਨ ਫੂਕਣ ਦਾ ਕੰਮ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੀਤਾ, ਜਿਨ੍ਹਾਂ ਦੇ ਹੰਝੂ ਨੇ ਪੂਰੇ ਕਿਸਾਨ ਅੰਦੋਲਨ ਦੀ ਤਸਵੀਰ ਹੀ ਬਦਲ ਦਿੱਤੀ। ਉਨ੍ਹਾਂ ਦੀ ਇਕ ਅਪੀਲ ’ਤੇ ਕਿਸਾਨਾਂ ਦਾ ਜ਼ਬਰਦਸਤ ਸਮਰਥਨ ਮਿਲਿਆ। ਹੁਣ ਟਿਕੈਤ ਕਿਸਾਨ ਅੰਦੋਲਨ ਦਾ ਚਿਹਰਾ ਬਣ ਚੁੱਕੇ ਹਨ। ਹਰ ਥਾਂ ਸਿਰਫ ਟਿਕੈਤ ਦੀ ਹੀ ਚਰਚਾ ਹੋ ਰਹੀ ਹੈ।

ਨੋਟ- ਨੇਤਾਵਾਂ ਨੂੰ ਕਿਸਾਨਾਂ ਨਾਲ ਨਾ ਮਿਲਣ ਦੇਣਾ, ਪੁਲਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋਏ, ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News