ਜਨਤਕ ਮੁੱਦਿਆਂ ਤੋਂ ਬਿਨਾਂ ਵਿਰੋਧੀ ਧਿਰ ਮਜ਼ਬੂਤ ਨਹੀਂ ਹੋ ਸਕਦਾ : ਰਾਜਨਾਥ ਸਿੰਘ

Sunday, Oct 07, 2018 - 06:23 PM (IST)

ਜਨਤਕ ਮੁੱਦਿਆਂ ਤੋਂ ਬਿਨਾਂ ਵਿਰੋਧੀ ਧਿਰ ਮਜ਼ਬੂਤ ਨਹੀਂ ਹੋ ਸਕਦਾ : ਰਾਜਨਾਥ ਸਿੰਘ

ਲਖਨਊ—ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਚ ਆਗਾਮੀ ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ.) ਤੋਂ ਕਾਂਗਰਸ ਦਾ ਗਠਜੋੜ ਨਾਕਾਮ ਹੋਣ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਦਲ ਕਾਂਗਰਸ ਤੇ ਸਪਾ ਨੂੰ ਸਵੈ-ਵਿਸ਼ਲੇਸ਼ਣ ਕਰਨ ਦੀ ਸਲਾਹ ਦਿੱਤੀ ਹੈ। ਰਾਜਧਾਨੀ ਲਖਨਊ ਪਹੁੰਚੇ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਤੇ ਸਪਾ 'ਚ ਮਾਰਾਮਾਰੀ ਮਚੀ ਹੈ। ਉਨ੍ਹਾਂ ਕਿਹਾ ਕਿ ਸਿਰਫ ਮੋਦੀ ਵਿਰੋਧ ਦੇ ਨਾਮ 'ਤੇ ਗਠਜੋੜ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਵੀ ਚਾਹੁੰਦੀ ਹੈ ਕਿ ਵਿਰੋਧੀ ਧਿਰ ਮਜ਼ਬੂਤ ਹੋਵੇ ਪਰ ਮੁੱਦਿਆਂ ਤੋਂ ਬਿਨਾਂ ਵਿਰੋਧੀ ਧਿਰ ਮਜ਼ਬੂਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦ ਤਕ ਵਿਰੋਧੀ ਧਿਰ ਜਨਤਕ ਮੁੱਦੇ ਨਹੀਂ ਉਠਾਉਂਦਾ, ਤਦ ਤਕ ਉਹ ਮਜ਼ਬੂਤ ਨਹੀਂ ਹੋ ਸਕਦਾ।


Related News