ਰਾਜ ਸਭਾ 'ਚ ਵਿਰੋਧੀ 'ਤੇ ਵਰ੍ਹੇ ਮੋਦੀ- 'ਸਿਆਸੀ ਮਾਹੌਲ ਬਣਾ ਕੇ NPR ਦਾ ਕਰ ਰਹੇ ਹਨ ਵਿਰੋਧ'

02/06/2020 7:40:26 PM

ਨਵੀਂ ਦਿੱਲੀ — ਸੋਧੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਨੂੰ ਗੁੰਮਰਾਹ ਕਰਨ ਅਤੇ ਗਲਤ ਜਾਣਕਾਰੀ ਦੇਣ ਲਈ ਵਿਰੋਧੀ ਦਲਾਂ ਨੂੰ ਲੰਬੇ ਹੱਥੀ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਰੇਲ ਦੇ ਮੁੱਖ ਮੰਤਰੀ ਇਕ ਪਾਸੇ ਤਾਂ ਸਾਵਧਾਨ ਕਰਦੇ ਹਨ ਕਿ ਸੀ.ਏ.ਏ. ਵਿਰੋਧ ਪ੍ਰਦਰਸ਼ਨਾਂ 'ਚ ਕੱਟੜਵਾਦੀ ਤੱਤਾਂ ਵੜ੍ਹ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਾਰਟੀ ਦਿੱਲੀ 'ਚ ਅਜਿਹੇ ਪ੍ਰਦਰਸ਼ਨਾਂ ਦਾ ਸਮਰਥਨ ਕਰਦੀ ਹੈ। ਰਾਸ਼ਟਰਪਤੀ ਭਾਸ਼ਣ ਦੇ ਧੰਨਵਾਦ ਪ੍ਰਸਤਾਵ ਤੇ ਉੱਚ ਸਦਨ 'ਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਉਨ੍ਹਾਂ ਬਿਆਨਾਂ ਦਾ ਵੀ ਹਲਾਵਾ ਦਿੱਤਾ ਜਿਸ 'ਚ ਪਾਕਿਸਤਾਨ 'ਚ ਤਸੱਦਦ ਦਾ ਸ਼ਿਕਾਰ ਘੱਟਗਿਣਤੀਆਂ ਦਾ ਸਮਰਥਨ ਕੀਤਾ ਗਿਆ ਸੀ।

ਮੋਦੀ ਨੇ ਕਿਹਾ, 'ਕੀ ਦੇਸ਼ ਨੂੰ ਗੁੰਮਰਾਹ ਕਰਨਾ ਅਤੇ ਗਲਤ ਜਾਣਕਾਰੀ ਦੇਣਾ ਸਹੀ ਹੈ? ਕੀ ਅਜਿਹਾ ਕਰਨ ਵਾਲਾ ਕੋਈ ਵੀ ਵਿਅਕਤੀ ਕਿਸੇ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ? ਸੀ.ਏ.ਏ. 'ਤੇ ਕਈ ਵਿਰੋਧੀ ਦਲਾਂ ਨੇ ਜੋ ਰਸਤਾ ਚੁਣਿਆ ਹੈ ਉਹ ਮੰਦਭਾਗਾ ਹੈ।' ਪ੍ਰਧਾਨ ਮੰਤਰੀ ਨੇ ਕਿਹਾ, 'ਕੇਰਲ ਦੇ ਮੁੱਖ ਮੰਤਰੀ ਇਕ ਪਾਸੇ ਤਾਂ ਚਿਤਾਵਨੀ ਦਿੰਦੇ ਹਨ ਕਿ ਸੂਬੇ 'ਚ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ 'ਚ ਕੱਟੜਪੰਥੀ ਤੱਤ ਸ਼ਾਮਲ ਹੋ ਰਹੇ ਹਨ ਅਤੇ ਦੂਜੇ ਪਾਸੇ ਵਾਮ ਦਲ ਦੇ ਮੈਂਬਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅਜਿਹੇ ਪ੍ਰਦਰਸ਼ਨਾਂ ਦਾ ਸਮਰਥਨ ਵੀ ਕਰਦੇ ਹਨ।'

ਮੋਦੀ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਲੋਕਾਂ ਨੂੰ ਡਰਾਉਣ ਦੀ ਬਜਾਏ ਸਹੀ ਜਾਣਕਾਰੀ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, 'ਸੀ.ਏ.ਏ. ਦੇ ਵਿਰੋਧ 'ਚ ਜੋ ਹਿੰਸਾ ਹੋਈ ਉਸ ਨੂੰ ਅੰਦੋਲਨ ਦਾ ਅਧਿਕਾਰ ਮੰਨ ਲਿਆ ਗਿਆ, ਸੀ.ਏ.ਏ. ਬਾਰੇ ਜੋ ਵੀ ਫੈਲਾਇਆ ਜਾ ਰਿਹਾ ਹੈ ਉ ਬਾਰੇ ਸਾਰੇ ਸਾਥੀਆਂ ਨੂੰ ਖੁਦ  ਪੁੱਛਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੇਸ਼ ਨੂੰ ਗੁੰਮਰਾਹ ਕਰਨਾ ਚਾਹੀਦਾ ਹੈ। ਇਹ ਰਾਸਤਾ ਸਹੀ ਨਹੀਂ ਹੈ। ਅਸੀਂ ਸਾਰੇ ਮਿਲ ਕੇ ਇਸ 'ਤੇ ਵਿਚਾਰ ਕਰੀਏ।


Inder Prajapati

Content Editor

Related News