ਆਖਿਰ ਕੌਣ ਸੀ ਆਪ੍ਰੇਸ਼ਨ ਲੋਟਸ ਦਾ ਆਰਕੀਟੈਕਟ, ਊਨਾ ਬੈਠਕ ’ਚ ਕੀ ਮੰਥਨ ਕਰੇਗੀ ਭਾਜਪਾ

Tuesday, Jul 16, 2024 - 05:26 PM (IST)

ਆਖਿਰ ਕੌਣ ਸੀ ਆਪ੍ਰੇਸ਼ਨ ਲੋਟਸ ਦਾ ਆਰਕੀਟੈਕਟ, ਊਨਾ ਬੈਠਕ ’ਚ ਕੀ ਮੰਥਨ ਕਰੇਗੀ ਭਾਜਪਾ

ਸ਼ਿਮਲਾ- ਸੂਬੇ ’ਚ ਆਪ੍ਰੇਸ਼ਨ ਲੋਟਸ ਬੁਰੀ ਤਰ੍ਹਾਂ ਫੇਲ੍ਹ ਹੋਣ ਤੋਂ ਬਾਅਦ ਹੁਣ ਇਸ ਗੱਲ ਦੀ ਚਰਚਾ ਹੋਣ ਲੱਗੀ ਹੈ ਕਿ ਆਖਿਰ ਇਸ ਪੂਰੇ ਚੱਕਰਵਿਊ ਦਾ ਆਰਕੀਟੈਕਟ (ਰਚਨਹਾਰ) ਕੌਣ ਸੀ? ਇਹ ਪੂਰੀ ਹਿਮਾਚਲ ਦੀ ਖੇਡ ਪਰਦੇ ਦੇ ਪਿੱਛੇ ਆਖਿਰ ਕੌਣ ਖੇਡ ਰਿਹਾ ਸੀ। ਇਸ ਸਿਆਸੀ ਉਥਲ-ਪੁਥਲ ’ਚ ਭਾਵੇਂ ਕਿਸੇ ਨੂੰ ਕੁਝ ਹਾਸਲ ਨਾ ਹੋਇਆ ਹੋਵੇ ਪਰ ਹਿਮਾਚਲ ਅਤੇ ਇਥੋਂ ਦੇ ਸਿਆਸੀ ਅਕਸ ਨੂੰ ਧੱਕਾ ਜ਼ਰੂਰ ਲੱਗਾ ਹੈ।

ਸਮੁੰਦਰ ਮੰਥਨ ’ਚ ਜੋ ਜ਼ਹਿਰ ਨਿਕਲਿਆ ਉਹ ਭਾਜਪਾ ਦੇ ਪੱਲੇ ਜ਼ਰੂਰ ਪਿਆ ਹੈ ਅਤੇ ਇਸ ਖੇਡ ਦੀ ਕਾਲਿਖ ਨੇ ਕਿਤੇ ਨਾ ਕਿਤੇ ਪਾਰਟੀ ਦੇ ਅਕਸ ਨੂੰ ਦਾਗਦਾਰ ਵੀ ਕੀਤਾ ਹੈ। ਭਾਵੇਂ ਅਜੇ ਪਾਰਟੀ ਦੇ ਅੰਦਰ ਚੁੱਪੀ ਛਾਈ ਹੋਈ ਹੈ ਪਰ ਇਹ ਸ਼ਾਂਤੀ ਅਤੇ ਚੁੱਪੀ ਤੂਫਾਨ ਤੋਂ ਪਹਿਲਾਂ ਦੀ ਹੈ। ਇਹ ਲਾਵਾ ਫੁੱਟਿਆ ਤਾਂ ਕਈ ਇਸ ਦੀ ਲਪੇਟ ’ਚ ਆਉਣਗੇ। ਹੁਣ ਭਾਜਪਾ ਦਾ ਦੁਖੀ ਵਰਕਰ ਇਹ ਜਾਣਨ ਨੂੰ ਬੇਤਾਬ ਹੈ ਕਿ ਆਖਿਰ ਇਸ ਨਾਲ ਪਾਰਟੀ ਨੂੰ ਫਾਇਦਾ ਕਿੰਨਾ ਹੋਇਆ। ਜੇ ਭਾਜਪਾ ਨੂੰ ਸਿਰਫ ਨੁਕਸਾਨ ਹੀ ਹੋਇਆ ਤਾਂ ਕੀ ਊਨਾ ’ਚ 18 ਅਤੇ 19 ਜੁਲਾਈ ਨੂੰ ਹੋਣ ਵਾਲੇ ਮੰਥਨ ’ਚ ਇਸ ’ਤੇ ਚਰਚਾ ਹੋਵੇਗੀ ਜਾਂ ਫਿਰ ਸੀਕ੍ਰੇਟ ਮਿਸ਼ਨ ਨੂੰ ਸੀਕ੍ਰੇਟ ਹੀ ਰੱਖ ਕੇ ਵਰਕਰਾਂ ਨੂੰ ਫਿਰ ਹਨ੍ਹੇਰੇ ’ਚ ਰੱਖਿਆ ਜਾਵੇਗਾ। ਇਹ ਵੀ ਸੱਚ ਹੈ ਕਿ ਭਾਜਪਾ ਵਰਕਰ ਇੰਨੀ ਦੁਰਦਸ਼ਾ ਮਹਿਸੂਸ ਕਰ ਰਿਹਾ ਹੈ ਕਿ ਆਖਿਰ ਇਸ ਸਾਰੇ ਘਟਨਾ ਚੱਕਰ ’ਚ ਪਾਰਟੀ ਨੇ ਕੀ ਪਾਇਆ ਅਤੇ ਕੀ ਗੁਆਇਆ।

ਸੁੱਖੂ ਖਿੱਚ ਲਿਆਏ ਤੂਫਾਨ ’ਚੋਂ ਕਿਸ਼ਤੀ, ਬਣੇ ਜਿੱਤ ਦੇ ਸਿਕੰਦਰ

ਸੁੱਖੂ ਸਰਕਾਰ ਦੇ 14 ਮਹੀਨਿਆਂ ਦੇ ਕਾਰਜਕਾਲ ਅੰਦਰ ਜੋ ਤਾਣਾ-ਬਾਣਾ ਬੁਣਿਆ ਜਾ ਰਿਹਾ ਸੀ, ਉਸ ਦਾ ਧਮਾਕਾ ਬਜਟ ਸੈਸ਼ਨ ’ਚ ਸਾਹਮਣੇ ਆਇਆ। ਸੀ. ਐੱਮ. ਦੇ ਤੌਰ ’ਤੇ ਸੁੱਖੂ ਦਾ ਨਵਾਂ ਤਜਰਬਾ ਸੀ ਅਤੇ ਇਸ ਤੂਫਾਨ ਦੀ ਲਪੇਟ ’ਚ ਉਹ ਜ਼ਬਰਦਸਤ ਤਰੀਕੇ ਨਾਲ ਫਸੇ ਪਰ ਇਕ ਸੁਲਝੇ ਹੋਏ ਸਿਆਸਤਦਾਨ ਵਾਂਗ ਉਹ ਨਾ ਸਿਰਫ ਇਸ ਤੂਫਾਨ ’ਚੋਂ ਨਿਕਲੇ ਸਗੋਂ ਸੂਬੇ ਦੀ ਸਿਆਸਤ ’ਚ ਹੋਰ ਵੀ ਵੱਡੀ ਤਾਕਤ ਨਾਲ ਉੱਭਰ ਕੇ ਸਾਹਮਣੇ ਆਏ।

ਜ਼ਖਮੀ ਅਤੇ ਦਾਗਦਾਰ ਹੋਈ ਤਾਂ ਭਾਜਪਾ, ਜਿਸ ਨੇ ਕਾਂਗਰਸ ਦੇ ਅੰਦਰ ਤੂਫਾਨ ਵੀ ਮਚਾਇਆ ਅਤੇ ਬਾਗੀਆਂ ਦੀ ਖੇਡ ਵੀ ਖੇਡੀ। 3 ਆਜ਼ਾਦ ਵਿਧਾਇਕਾਂ ਦੇ ਨਾਲ 9 ਬਾਗੀਆਂ ਨੂੰ ਹੈਲੀਕਾਪਟਰਾਂ, ਚਾਰਟਰ ਜਹਾਜ਼ਾਂ ਤੋਂ ਲੈ ਕੇ 5 ਅਤੇ 7 ਤਾਰਾ ਹੋਟਲਾਂ ਦੀ ਸੈਰ ਵੀ ਕਰਵਾਈ। ਇਨ੍ਹਾਂ ਨੂੰ ਗ੍ਰਹਿ ਮੰਤਰਾਲਾ ਦੀ ਸੁਰੱਖਿਆ ਦਾ ਚੱਕਰ ਵੀ ਮੁਹੱਈਆ ਕਰਵਾਇਆ। ਆਖਿਰ ਇਸ ਪੂਰੀ ਖੇਡ ’ਚ ਪਾਰਟੀ ਨੂੰ ਹਾਸਲ ਕੀ ਹੋਇਆ? ਭਾਜਪਾ ਦੀ ਇਸ ਖੇਡ ’ਚ ਸੂਬਾ ਕਾਂਗਰਸ ਦੇ ਕੁਝ ਲੁਕੇ ਹੋਏ ਚਿਹਰੇ ਵੀ ਮੌਜੂਦ ਸਨ। ਉਹ ਭਾਜਪਾ ਦੇ ਕੁਝ ਵਾਸਤੂਕਾਰਾਂ ਦੇ ਨਾਲ ਪੂਰੀ ਪਲਾਨਿੰਗ ਬਣਾ ਰਹੇ ਸਨ। ਕੁਝ ਦੇ ਚਿਹਰੇ ਬੇਨਕਾਬ ਹੋਏ ਤਾਂ ਕਈ ਨਕਾਬ ਪਹਿਨੀ ਅੰਦਰ ਹੀ ਘਾਤ ਲਾਈ ਬੈਠੇ ਰਹੇ। ਇਨ੍ਹਾਂ ਕਾਂਗਰਸ ਦੇ ਘਾਤੀਆਂ ਨੂੰ ਵੀ ਸੁੱਖੂ ਨੇ ਅਜਿਹਾ ਸਬਕ ਸਿਖਾਇਆ ਕਿ ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕੇ। ਸੁੱਖੂ ਦੀ ਰਣਨੀਤੀ ਨੇ ਭਾਜਪਾ ਨੂੰ ‘ਨਾਕੋਂ ਚਨੇ ਚਬਾ’ ਦਿੱਤੇ ਹਨ।

9 ਹਲਕਿਆਂ ’ਚ ਭਾਜਪਾ ਦੇ ਵਫਾਦਾਰ ਸਿਪਾਹੀ ‘ਜ਼ਖਮੀ’

ਇਸ ਖੇਡ ’ਚ ਸਭ ਤੋਂ ਜ਼ਿਆਦਾ ਦੁਖੀ ਹੋਇਆ ਤਾਂ ਉਹ ਹੈ ਵਰਕਰ, ਜੋ ਕਈ ਸਾਲਾਂ ਤੋਂ ਪਾਰਟੀ ਦੀ ਪਾਲਕੀ ਨੂੰ ਮੋਢੇ ’ਤੇ ਚੁੱਕ ਕੇ ਢੋਅ ਰਿਹਾ ਸੀ। 6 ਕਾਂਗਰਸ ਦੇ ਤੇ ਭਾਜਪਾ ਤੋਂ ਬਗਾਵਤ ਕਰਨ ਵਾਲੇ 3 ਲੋਕਾਂ ਸਮੇਤ ਕੁੱਲ 9 ਨੂੰ ਸਿਰ-ਮੱਥੇ ’ਤੇ ਬਿਠਾਇਆ। ਇਨ੍ਹਾਂ 9 ਹਲਕਿਆਂ ’ਚ ਸਾਲਾਂ ਤੋਂ ਭਾਜਪਾ ਦੇ ਵਫਾਦਾਰ ਸਿਪਾਹੀ ‘ਜ਼ਖਮੀ’ ਹੋਏ। ਇਨ੍ਹਾਂ ‘ਜ਼ਖਮੀ’ ਹੋਏ ਵਫਾਦਾਰ ਪਾਰਟੀ ਦੇ ਕੇਡਰ ਦੇ ਰੂਪ ’ਚ ਸਿਪਾਹੀਆਂ ਨੇ 6 ਨੂੰ ਤਾਂ ਨਜਿੱਠ ਲਿਆ ਪਰ ਜੋ 3 ਬਚੇ ਉਨ੍ਹਾਂ ਦੇ ਸਿਆਸੀ ਰਾਹ ਵੀ ਭਵਿੱਖ ਲਈ ਕਾਫ਼ੀ ਚੁਣੌਤੀ ਭਰੇ ਹੋਣਗੇ। ਚੂਹੇ ਅਤੇ ਬਿੱਲੀ ਦੀ ਖੇਡ ’ਚ ਜੋ 3 ਬਚੇ ਉਨ੍ਹਾਂ ਦੀ ਬੇੜੀ ਵੀ ਪਾਰਟੀ ਦੇ ਸਰੋਵਰ ’ਚ ਡਿਕਡੋਲੇ ਜ਼ਰੂਰ ਖਾਵੇਗੀ। ਹੁਣ ਤੋਂ ਹੀ ਇਥੇ ਘੁਸਰ-ਮੁਸਰ ਤੇਜ਼ ਹੋਣ ਲੱਗੀ ਹੈ।


author

Tanu

Content Editor

Related News