ਰੈਲੀ ''ਚ ਸ਼ਖਸ ਨੇ ਗੁੱਸੇ ''ਚ ਸੁੱਟੇ ਪਿਆਜ਼, ਨਿਤੀਸ਼ ਬੋਲੇ- ਸੁੱਟਣ ਦਿਓ

Tuesday, Nov 03, 2020 - 05:24 PM (IST)

ਰੈਲੀ ''ਚ ਸ਼ਖਸ ਨੇ ਗੁੱਸੇ ''ਚ ਸੁੱਟੇ ਪਿਆਜ਼, ਨਿਤੀਸ਼ ਬੋਲੇ- ਸੁੱਟਣ ਦਿਓ

ਪਟਨਾ— ਬਿਹਾਰ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਨੂੰ ਲੈ ਕੇ ਸਿਆਸੀ ਪਾਰਟੀਆਂ ਚੋਣ ਪ੍ਰਚਾਰ 'ਚ ਜੁੱਟੀਆਂ ਹਨ। ਮੰਗਲਵਾਰ ਯਾਨੀ ਕਿ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜਦੋਂ ਮਧੂਬਨੀ ਦੇ ਹਰਲਾਖੀ ਵਿਧਾਨ ਸਭਾ ਖੇਤਰ ਪੁੱਜੇ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਨਿਤੀਸ਼ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ, ਤਾਂ ਉਨ੍ਹਾਂ 'ਤੇ ਇਕ ਸ਼ਖਸ ਵਲੋਂ ਪਿਆਜ਼ ਸੁੱਟੇ ਗਏ।

ਇਹ ਵੀ ਪੜ੍ਹੋ: ਬਿਹਾਰ 'ਚ 'ਜੰਗਲਰਾਜ' ਲਿਆਉਣ ਵਾਲਿਆਂ ਨੂੰ 'ਭਾਰਤ ਮਾਤਾ ਦੀ ਜੈ' ਅਤੇ 'ਜੈ ਸ਼੍ਰੀਰਾਮ' ਤੋਂ ਪਰੇਸ਼ਾਨੀ : ਨਰਿੰਦਰ ਮੋਦੀ

ਇਸ ਦੌਰਾਨ ਪਿਆਜ਼ ਸੁੱਟਣ ਵਾਲੇ ਸ਼ਖਸ ਨੇ ਨਾਅਰੇਬਾਜ਼ੀ ਵੀ ਕੀਤੀ। ਸ਼ਖਸ ਨੇ ਕਿਹਾ ਕਿ ਸ਼ਰਾਬ ਖੁੱਲ੍ਹੇਆਮ ਵਿਕ ਰਹੀ ਹੈ, ਤਸਕਰੀ ਹੋ ਰਹੀ ਹੈ ਪਰ ਤੁਸੀਂ ਕੁਝ ਨਹੀਂ ਕਰ ਰਹੇ। ਇਸ ਦਰਮਿਆਨ ਨਿਤੀਸ਼ ਕੁਮਾਰ ਦੇ ਸੁਰੱਖਿਆ ਕਾਮਿਆਂ ਨੇ ਉਕਤ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਤੀਸ਼ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸੁੱਟਣ ਦਿਓ, ਜਿੰਨੇ ਸੁੱਟਣੇ ਹਨ, ਸੁੱਟਣ ਦਿਓ। ਇੰਨਾ ਕਹਿੰਦੇ ਹੋਏ ਨਿਤੀਸ਼ ਨੇ ਆਪਣਾ ਭਾਸ਼ਣ ਅੱਗੇ ਵਧਾਇਆ। ਨਿਤੀਸ਼ ਨੇ ਕਿਹਾ ਕਿ ਸਰਕਾਰ ਆਉਣ ਤੋਂ ਬਾਅਦ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਜਦੋਂ ਉਹ ਸੱਤਾ ਵਿਚ ਸਨ ਤਾਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਉਦੋਂ ਕਾਫੀ ਸਮੇਂ ਤੱਕ ਬਿਹਾਰ-ਝਾਰਖੰਡ ਇਕ ਹੀ ਸਨ। 

ਇਹ ਵੀ ਪੜ੍ਹੋ: ਬਿਹਾਰ 'ਚ ਦੂਜੇ ਪੜਾਅ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, CM ਨਿਤੀਸ਼ ਨੇ ਪਾਈ ਵੋਟ

ਜ਼ਿਕਰਯੋਗ ਹੈ ਕਿ ਬਿਹਾਰ ਵਿਚ ਅੱਜ ਯਾਨੀ ਕਿ ਮੰਗਲਵਾਰ ਨੂੰ ਦੂਜੇ ਦੌਰ ਲਈ 17 ਜ਼ਿਲ੍ਹਿਆਂ ਦੀਆਂ ਕੁੱਲ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਨਿਤੀਸ਼ ਕੁਮਾਰ ਨੇ ਪਟਨਾ ਵਿਚ ਵੋਟ ਪਾਈ, ਜਿਸ ਤੋਂ ਬਾਅਦ ਉਹ ਤੀਜੇ ਦੌਰ ਦੇ ਪ੍ਰਚਾਰ ਲਈ ਨਿਕਲੇ।


author

Tanu

Content Editor

Related News