ਦੇਸ਼ ''ਚ ਕੋਰੋਨਾ ਵਾਇਰਸ ਨਾਲ 10ਵੀਂ ਮੌਤ, 500 ਦੇ ਕਰੀਬ ਪਹੁੰਚਿਆਂ ਪੀੜਤ ਮਰੀਜ਼ਾਂ ਦਾ ਅੰਕੜਾ

Monday, Mar 23, 2020 - 09:01 PM (IST)

ਦੇਸ਼ ''ਚ ਕੋਰੋਨਾ ਵਾਇਰਸ ਨਾਲ 10ਵੀਂ ਮੌਤ, 500 ਦੇ ਕਰੀਬ ਪਹੁੰਚਿਆਂ ਪੀੜਤ ਮਰੀਜ਼ਾਂ ਦਾ ਅੰਕੜਾ

ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਲਗਾਤਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹਿਮਾਚਲ ਪ੍ਰਦੇਸ਼ 'ਚ ਪਹਿਲੀ ਮੌਤ ਹੋਈ ਹੈ। ਅਮਰੀਕਾ ਤੋਂ ਪਰਤੇ ਤਿੱਬਤ ਦੇ ਇਕ ਨਾਗਰਿਕ ਦੀ ਮੌਤ ਹੈ। ਮ੍ਰਿਤਕ ਦੀ ਉਮਰ 69 ਸਾਲ ਸੀ। ਸਿਹਤ ਖਰਾਬ ਹੋਣ ਕਾਰਨ ਉਸ ਨੂੰ ਕਾਂਗੜਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ, ਜਿਥੋਂ ਉਸ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਹਿਮਾਚਲ 'ਚ ਹੋਈ ਇਸ ਕੋਰੋਨਾ ਦੇ ਮਰੀਜ਼ ਦੀ ਮੌਤ ਨਾਲ ਦੇਸ਼ 'ਚ ਇਹ ਮੌਤ ਦਾ ਅੰਕੜਾ 10 'ਤੇ ਪਹੁੰਚ ਗਿਆ ਹੈ ਅਤੇ ਕਰੀਬ 500 ਲੋਕ ਇਸ ਵਾਇਰਸ ਤੋਂ ਪੀੜਤ ਪਾਏ ਗਏ ਹਨ।


author

Inder Prajapati

Content Editor

Related News