ਰਾਮਲੀਲਾ ਦੌਰਾਨ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
Monday, Oct 07, 2024 - 10:42 AM (IST)
ਨਵੀਂ ਦਿੱਲੀ (ਭਾਸ਼ਾ)- ਪੂਰਬੀ ਦਿੱਲੀ 'ਚ ਰਾਮਲੀਲਾ ਦੌਰਾਨ ਐੱਲ.ਈ.ਡੀ. ਪੈਨਲ ਦੀ ਮੁਰੰਮਤ ਕਰਦੇ ਸਮੇਂ 20 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਾਹਦਰਾ ਵਾਸੀ ਵੀਰੂ ਐਤਵਾਰ ਸ਼ਾਮ ਆਨੰਦ ਵਿਹਾਰ ਇਲਾਕੇ 'ਚ ਕੜਕੜਡੂਮਾ ਅਦਾਲਤ ਕੰਪਲੈਕਸ ਕੋਲ ਸੀ.ਬੀ.ਡੀ. ਗ੍ਰਾਊਂਡ 'ਚ ਆਯੋਜਿਤ ਰਾਮਲੀਲਾ ਦੌਰਾਨ ਪੈਨਲ ਦੀ ਮੁਰੰਮਤ ਕਰ ਰਿਹਾ ਸੀ, ਉਦੋਂ ਇਹ ਹਾਦਸਾ ਵਾਪਰਿਆ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਸੂਚਨਾ ਮਿਲਦੇ ਹੀ ਪੁਲਸ ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਵੀਰੂ ਨੂੰ ਹੇਡਗੇਵਾਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।'' ਰਾਮਲੀਲਾ ਕਮੇਟੀ ਦੇ ਮੈਂਬਰ ਸ਼ਵੇਤ ਗੋਇਲ ਨੇ ਦੱਸਿਆ ਕਿ ਵੀਰੂ ਉਸ ਵਪਾਰੀ ਦੇ ਅਧੀਨ ਕੰਮ ਕਰਦਾ ਸੀ, ਜਿਸ ਨੇ ਐੱਲ.ਈ.ਡੀ. ਪੈਨਲ ਲਗਾਇਆ ਸੀ। ਗੋਇਲ ਨੇ ਕਿਹਾ,''ਕੰਮ ਕਰਦੇ ਸਮੇਂ ਉਸ ਨੇ ਗਲਤੀ ਨਾਲ ਕਿਸੇ ਹੋਰ ਤਾਰ ਨੂੰ ਛੂਹ ਲਿਆ, ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।'' ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8