ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ, 5 ਹੋਰ ਝੁਲਸੇ

Saturday, Sep 28, 2024 - 09:55 AM (IST)

ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ, 5 ਹੋਰ ਝੁਲਸੇ

ਭਦੋਹੀ- ਉੱਤਰ ਪ੍ਰਦੇਸ਼ 'ਚ ਭਦੋਹੀ ਜ਼ਿਲ੍ਹੇ ਦੇ ਔਰਾਈ ਥਾਣਾ ਇਲਾਕੇ ਵਿਚ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਝੁਲਸ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਔਰਾਈ ਥਾਣਾ ਦੇ ਘੋਸੀਆ ਇਲਾਕੇ ਵਿਚ ਮੋਬਾਈਲ ਦਾ ਟਾਵਰ ਲਾਉਣ ਲਈ ਪੁੱਟੇ ਗਏ ਡੂੰਘੇ ਟੋਏ ਵਿਚ ਤਾਰਾ ਵਿਛਾਉਂਦੇ ਸਮੇਂ ਵਾਪਰੀ, ਜਿਸ ਵਿਚ ਰਾਮ ਅਚਲ (45) ਦੀ ਮੌਕੇ 'ਤੇ ਮੌਤ ਹੋ ਗਈ। 

ਔਰਾਈ ਥਾਣੇ ਦੇ ਇੰਚਾਰਜ ਇੰਸਪੈਕਟਰ (SHO) ਸਚਿਦਾਨੰਦ ਪਾਂਡੇ ਨੇ ਦੱਸਿਆ ਕਿ ਬਹਿਰਾਇਚ ਜ਼ਿਲ੍ਹੇ ਦੇ ਪਹਿਲਾਦਾ ਪਿੰਡ ਦੇ ਵਾਸੀ ਰਾਮ ਅਚਲ, ਪ੍ਰੇਮਨਾਥ, ਸੰਦੀਪ, ਦੁਰਗਾ ਪ੍ਰਸਾਦ, ਮਨੋਜ ਕੁਮਾਰ ਅਤੇ ਅਮਨ ਟੋਏ ਵਿਚ ਤਾਰਾਂ ਦਾ ਜਾਲ ਵਿਛਾ ਰਹੇ ਸਨ ਤਾਂ ਉਨ੍ਹਾਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਗਿਆ। ਉਨ੍ਹਾਂ ਨੇ ਦੱਸਿਆ ਕਿ ਆਲੇ-ਦੁਆਲੇ  ਦੇ ਲੋਕ ਉਸ ਨੂੰ ਔਰਾਈ ਦੇ ਟਰਾਮਾ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਰਾਮ ਅਚਲ ਨੂੰ ਮ੍ਰਿਤਕ ਐਲਾਨ ਦਿੱਤਾ।

SHO ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਾਕੀ 5 ਵਿਅਕਤੀਆਂ ਦਾ ਟਰਾਮਾ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।


author

Tanu

Content Editor

Related News