ਹਿਮਾਚਲ: ਕੁੱਲੂ ’ਚ 100 ਫੁੱਟ ਡੂੰਘੀ ਖੱਡ ਡਿੱਗਿਆ ਵਾਹਨ, ਇਕ ਦੀ ਮੌਤ, ਤਿੰਨ ਜ਼ਖਮੀ

11/25/2021 3:24:53 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ਦੇ ਰੈਲਾ ’ਚ ਜ਼ੀਰੋ ਪੁਆਇੰਟ ਨੇੜੇ ਅੱਜ ਸਵੇਰੇ ਇਕ ਵਾਹਨ ਦੇ ਲੱਗਭਗ 100 ਫੁੱਟ ਡੂੰਘੀ ਖੱਡ ’ਚ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਿ੍ਰਤਕ ਦੀ ਸ਼ਨਾਖ਼ਤ ਵਾਹਨ ਚਾਲਕ ਟੇਕ ਸਿੰਘ ਦੇ ਰੂਪ ਵਿਚ ਕੀਤੀ ਗਈ ਹੈ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਹ ਕੁੱਲੂ ਦੇ ਮਝਾਣ ਦਾ ਵਾਸੀ ਸੀ।

ਘਟਨਾ ਵਿਚ ਜ਼ਖਮੀ ਹੋਏ ਤਿੰਨ ਲੋਕਾਂ- ਰੇਵਤੀ ਦੇਵੀ, ਬੀਨਾ ਦੇਵੀ ਅਤੇ ਪੁਨੀਤ ਨੂੰ ਇਲਾਜ ਲਈ ਸੈਂਜ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਰੂਪ ਨਾਲ ਜ਼ਖਮੀ ਇਕ ਜੋੜੇ ਨੂੰ ਕੁੱਲੂ ਦੇ ਹਸਪਤਾਲ ਵਿਚ ਭੇਜਿਆ ਗਿਆ ਹੈ। ਵਾਹਨ ਰੈਲਾ ਵੱਲ ਆ ਰਿਹਾ ਸੀ।


Tanu

Content Editor

Related News