ਯੂਪੀ ’ਚ ‘ਇਕ ਜ਼ਿਲਾ, ਇਕ ਪਕਵਾਨ’ ਸੂਚੀ ''ਚ ਮਾਸਾਹਾਰੀ ਖਾਣੇ ਨੂੰ ਨਹੀਂ ਮਿਲੀ ਜਗ੍ਹਾ

Thursday, May 07, 2026 - 08:21 AM (IST)

ਯੂਪੀ ’ਚ ‘ਇਕ ਜ਼ਿਲਾ, ਇਕ ਪਕਵਾਨ’ ਸੂਚੀ ''ਚ ਮਾਸਾਹਾਰੀ ਖਾਣੇ ਨੂੰ ਨਹੀਂ ਮਿਲੀ ਜਗ੍ਹਾ

ਲਖਨਊ (ਭਾਸ਼ਾ) - ਉੱਤਰ ਪ੍ਰਦੇਸ਼ ਸਰਕਾਰ ਦੀ ‘ਇਕ ਜ਼ਿਲ੍ਹਾ, ਇਕ ਪਕਵਾਨ’ ਪਹਿਲ ਦੇ ਤਹਿਤ ਜਾਰੀ ਜ਼ਿਲ੍ਹਾ-ਵਾਰ ਰਵਾਇਤੀ ਪਕਵਾਨਾਂ ਦੀ ਸੂਚੀ ਵਿਚ ਸੂਬੇ ਦੇ ਕਈ ਪ੍ਰਸਿੱਧ ਮਾਸਾਹਾਰੀ ਖਾਣਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਅਨੁਸਾਰ, ਇਸ ਪਹਿਲ ਦਾ ਮਕਸਦ ਸਥਾਨਕ ਪਕਵਾਨਾਂ ਨੂੰ ਬਿਹਤਰ ਬ੍ਰਾਂਡਿੰਗ, ਪੈਕੇਜਿੰਗ ਅਤੇ ਬਾਜ਼ਾਰ ਤੱਕ ਆਸਾਨ ਪਹੁੰਚ ਰਾਹੀਂ ਉਤਸ਼ਾਹਿਤ ਕਰਨਾ ਹੈ। ਹਾਲਾਂਕਿ, ਸੂਚੀ ਵਿਚ ਲਖਨਊ ਦੇ ਪ੍ਰਸਿੱਧ ‘ਟੁੰਡੇ ਦੇ ਗਲਾਵਟੀ ਕਬਾਬ’, ‘ਅਵਧੀ ਬਰਿਆਨੀ’ ਅਤੇ ‘ਨਿਹਾਰੀ’ ਵਰਗੇ ਅੰਤਰਰਾਸ਼ਟਰੀ ਪਛਾਣ ਵਾਲੇ ਪਕਵਾਨ ਸ਼ਾਮਲ ਨਹੀਂ ਹਨ। 

ਇਹ ਵੀ ਪੜ੍ਹੋ - ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ

ਇਸੇ ਤਰ੍ਹਾਂ ਰਾਮਪੁਰ ਦਾ ‘ਮਟਨ ਕੋਰਮਾ ਤੇ ‘ਸੀਂਖ ਕਬਾਬ’ ਅਤੇ ਬਰੇਲੀ ਦੇ ਮਸ਼ਹੂਰ ਮਟਨ ਪਕਵਾਨ ਵੀ ਸੂਚੀ ਵਿਚੋਂ ਬਾਹਰ ਹਨ। ਸਰਕਾਰ ਦਾ ਦਾਅਵਾ ਹੈ ਕਿ ਸੂਚੀ ਵਿਚ ਹਰ ਜ਼ਿਲੇ ਨੂੰ ਉਸ ਦੇ ਖ਼ਾਸ ਰਵਾਇਤੀ ਪਕਵਾਨਾਂ ਨਾਲ ਜੋੜਿਆ ਗਿਆ ਹੈ। ਇਸ ਵਿਚ ਆਗਰਾ ਦਾ ਪੇਠਾ ਅਤੇ ਦਾਲਮੋਠ, ਫਿਰੋਜ਼ਾਬਾਦ ਦੇ ਆਲੂ ’ਤੇ ਆਧਾਰਿਤ ਪਕਵਾਨ, ਮੈਨਪੁਰੀ ਦੀ ਸੋਨ ਪਾਪੜੀ, ਮਥੁਰਾ ਦੇ ਪੇੜੇ, ਅਲੀਗੜ੍ਹ ਦੇ ਡੇਅਰੀ ਉਤਪਾਦ ਤੇ ਕਚੌਰੀ ਅਤੇ ਹਾਥਰਸ ਦੇ ਹਿੰਗ ਨਾਲ ਬਣੇ ਪਕਵਾਨ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ, ਕਾਸਗੰਜ ਦਾ ਮੂੰਗੀ ਦੀ ਦਾਲ ਦਾ ਹਲਵਾ ਅਤੇ ਸੰਘਾੜੇ ਦੇ ਆਟੇ ਤੋਂ ਬਣੀ ਨਮਕੀਨ, ਅਯੁੱਧਿਆ ਦੀ ਕਚੌਰੀ, ਪੇੜਾ ਅਤੇ ਕੁਲ੍ਹੜ ਦਹੀਂ-ਜਲੇਬੀ, ਸੁਲਤਾਨਪੁਰ ਦੇ ਪੇੜੇ ਤੇ ਨਮਕੀਨ, ਬਾਰਾਬੰਕੀ ਦੀ ਚੰਦਰਕਲਾ ਅਤੇ ਅਮੇਠੀ ਦੇ ਸਮੋਸੇ ਤੇ ਗੁੜ ਤੋਂ ਬਣੀ ਮਠਿਆਈ ਨੂੰ ਵੀ ਸੂਚੀ ਵਿਚ ਸਥਾਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ ਸਾਹਮਣੇ ਇੰਝ ਖੁੱਲ੍ਹੀ ਪੋਲ

ਮੁੱਖ ਮੰਤਰੀ ਦੇ ਸਲਾਹਕਾਰ ਅਵਨੀਸ਼ ਅਵਸਥੀ ਨੇ ਕਿਹਾ ਕਿ ਇਹ ਪਹਿਲ ਉੱਤਰ ਪ੍ਰਦੇਸ਼ ਦੇ ਰਵਾਇਤੀ ਪਕਵਾਨਾਂ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸਥਾਨਕ ਕਾਰੀਗਰਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਰੁਜ਼ਗਾਰ ਅਤੇ ਉੱਦਮਤਾ ਨੂੰ ਵੀ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ - ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ ਬੁਕਿੰਗ, ਜਾਣੋ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News