ਜਾਪਾਨ ਦੇ ਸਾਬਕਾ PM ਆਬੇ ਦੀ ਮੌਤ 'ਤੇ PM ਮੋਦੀ ਨੇ 9 ਜੁਲਾਈ ਨੂੰ ਰਾਸ਼ਟਰੀ ਸੋਗ ਦਿਨ ਐਲਾਨਿਆ

Friday, Jul 08, 2022 - 03:16 PM (IST)

ਜਾਪਾਨ ਦੇ ਸਾਬਕਾ PM ਆਬੇ ਦੀ ਮੌਤ 'ਤੇ PM ਮੋਦੀ ਨੇ 9 ਜੁਲਾਈ ਨੂੰ ਰਾਸ਼ਟਰੀ ਸੋਗ ਦਿਨ ਐਲਾਨਿਆ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਜਾਪਾਨ ਅਤੇ ਦੁਨੀਆ ਨੂੰ ਬਿਹਤਰ ਸਥਾਨ ਬਣਾਉਣ ਲਈ ਸਮਰਪਿਤ ਕਰ ਦਿੱਤਾ। ਮੋਦੀ ਨੇ ਆਬੇ ਲਈ ਡੂੰਘੇ ਸਤਿਕਾਰ ਵਜੋਂ 9 ਜੁਲਾਈ ਨੂੰ ਰਾਸ਼ਟਰੀ ਸੋਗ ਰੱਖੇ ਜਾਣ ਦਾ ਵੀ ਐਲਾਨ ਕੀਤਾ। ਆਬੇ ਜਾਪਾਨ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਨੇਤਾਵਾਂ 'ਚੋਂ ਸ਼ਾਮਲ ਸੀ। ਦੇਸ਼ ਦੇ ਪੱਛਮੀ ਹਿੱਸੇ ਵਿਚ ਇਕ ਚੋਣ ਪ੍ਰਚਾਰ ਪ੍ਰੋਗਰਾਮ 'ਚ ਭਾਸ਼ਣ ਦੌਰਾਨ ਆਬੇ ਨੂੰ ਗੋਲੀ ਮਾਰ ਦਿੱਤੀ ਗਈ ਸੀ। ਗੰਭੀਰ ਰੂਪ ਨਾਲ ਜ਼ਖਮੀ ਆਬੇ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੀ.ਐੱਮ. ਮੋਦੀ ਨੇ ਇਕ ਤੋਂ ਇਕ ਕੀਤੇ ਗਏ ਟਵੀਟ 'ਚ ਕਿਹਾ,''ਮੇਰੇ ਪ੍ਰਿਯ ਦੋਸਤਾਂ 'ਚ ਸ਼ਾਮਲ ਸ਼ਿੰਜੇ ਆਬੇ ਦੇ ਦਿਹਾਂਤ ਤੋਂ ਮੈਂ ਹੈਰਾਨ ਅਤੇ ਦੁਖ਼ੀ ਹਾਂ ਅਤੇ ਇਸ ਨੂੰ ਜ਼ਾਹਰ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਹ ਇਕ ਸੀਨੀਅਰ ਗਲੋਬਲ ਰਾਜਨੇਤਾ, ਇਕ ਸ਼ਾਨਦਾਰ ਨੇਤਾ ਅਤੇ ਇਕ ਅਦਭੁੱਤ ਪ੍ਰਸ਼ਾਸਕ ਸਨ।'' ਉਨ੍ਹਾਂ ਨੇ ਜਾਪਾਨ ਅਤੇ ਵਿਸ਼ਵ ਨੂੰ ਇਕ ਬਿਹਤਰ ਸਥਾਨ ਬਣਾਉਣ ਲਈ ਆਪਣ ਜੀਵਨ ਸਮਰਪਿਤ ਕਰ ਦਿੱਤਾ। 

 

PunjabKesari

ਆਬੇ 2020 'ਚ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਅਸਤੀਫ਼ਾ ਦੇਣ ਤੋਂ ਪਹਿਲਾਂ, ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ। ਮੋਦੀ ਨੇ ਕਿਹਾ ਕਿ ਆਬੇ ਨਾਲ ਉਨ੍ਹਾਂ ਦੇ ਸਾਲਾਂ ਪੁਰਾਣੇ ਸੰਬੰਧ ਰਹੇ ਹਨ। ਉਨ੍ਹਾਂ ਕਿਹਾ,''ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਤੋਂ ਮੈਂ ਉਨ੍ਹਾਂ ਨੂੰ ਜਾਣਦਾ ਸੀ ਅਤੇ ਸਾਡੀ ਦੋਸਤੀ ਮੇਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਜਾਰੀ। ਅਰਥਵਿਵਸਥਾ ਅਤੇ ਗਲੋਬਲ ਮਾਮਲਿਆਂ 'ਤੇ ਉਨ੍ਹਾਂ ਦੀ ਤਿੱਖੀ ਸੂਝ ਨੇ ਮੇਰੇ 'ਤੇ ਡੂੰਘੀ ਛਾਪ ਛੱਡੀ।'' ਮੋਦੀ ਨੇ ਕਿਹਾ ਕਿ ਆਬੇ ਨੇ ਭਾਰਤ-ਜਾਪਾਨ ਸੰਬੰਧਾਂ ਨੂੰ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੇ ਪੱਧਰ 'ਤੇ ਲਿਜਾਉਣ 'ਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਕਿਹਾ,''ਅੱਜ ਜਾਪਾਨ ਨਾਲ ਪੂਰਾ ਭਾਰਤ ਵੀ ਉਨ੍ਹਾਂ ਦੇ ਦਿਹਾਂਤ ਨਾਲ ਸੋਗ 'ਚ ਡੁੱਬ ਗਿਆ ਹੈ। ਅਸੀਂ ਦੁਖ਼ ਦੀ ਇਸ ਘੜੀ 'ਚ ਆਪਣੇ ਜਾਪਾਨੀ ਭਰਾਵਾਂ ਅਤੇ ਭੈਣਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।'' ਪ੍ਰਧਾਨ ਮੰਤਰੀ ਨੇ ਆਬੇ ਦੇ ਸਨਮਾਨ 'ਚ 9 ਜੁਲਾਈ ਨੂੰ ਭਾਰਤ 'ਚ ਇਕ ਦਿਨਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਦੇਸ਼ ਦੇ ਪੱਛਮੀ ਹਿੱਸੇ 'ਚ ਚੋਣ ਪ੍ਰਚਾਰ ਦੇ ਇਕ ਪ੍ਰੋਗਰਾਮ 'ਚ ਭਾਸ਼ਣ ਦੌਰਾਨ ਸ਼ੁੱਕਰਵਾਰ ਨੂੰ ਗੋਲੀ ਚਲਾਈ ਗਈ। ਗੰਭੀਰ ਰੂਪ ਨਾਲ ਜ਼ਖ਼ਮੀ ਆਬੇ ਨੂੰ ਜਹਾਜ਼ 'ਤੇ ਇਕ ਹਸਪਤਾਲ ਲਿਜਾਇਆ ਗਿਆ ਪਰ ਉਸ ਸਮੇਂ ਉਨ੍ਹਾਂ ਦੇ ਸਾਹ ਨਹੀਂ ਚੱਲ ਰਹੇ ਸਨ ਅਤੇ ਦਿਲ ਦੀ ਧੜਕਣ ਰੁਕ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News