ਡੇਢ ਸਾਲ ਦੀ ਮਾਸੂਮ ਦਾ ਜਬਰ-ਜ਼ਿਨਾਹ ਪਿੱਛੋਂ ਕਤਲ, 56 ਦਿਨਾਂ ਅੰਦਰ ਮੁਲਜ਼ਮ ਨੂੰ ਮਿਲੀ ਮੌਤ ਦੀ ਸਜ਼ਾ

Tuesday, Aug 17, 2021 - 10:30 AM (IST)

ਡੇਢ ਸਾਲ ਦੀ ਮਾਸੂਮ ਦਾ ਜਬਰ-ਜ਼ਿਨਾਹ ਪਿੱਛੋਂ ਕਤਲ, 56 ਦਿਨਾਂ ਅੰਦਰ ਮੁਲਜ਼ਮ ਨੂੰ ਮਿਲੀ ਮੌਤ ਦੀ ਸਜ਼ਾ

ਬਹਿਰਾਈਚ- ਉੱਤਰ ਪ੍ਰਦੇਸ਼ ਵਿਚ ਬਹਿਰਾਈਚ ਜ਼ਿਲੇ ਦੇ ਕੋਤਵਾਲੀ ਨਾਨਪਾਰਾ ਖੇਤਰ ਵਿਚ ਡੇਢ ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਤੋਂ ਬਾਅਦ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਸੁਣਵਾਈ ਕਰਦਿਆਂ ਅਦਾਲਤ ਨੇ ਘਟਨਾ ਦੇ ਸਿਰਫ਼ 56ਵੇਂ ਦਿਨ ਖੁੱਲ੍ਹੀ ਅਦਾਲਤ ਵਿਚ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦਾ ਐਲਾਨ, ਅਫ਼ਗਾਨ ਨਾਗਰਿਕਾਂ ਨੂੰ ਸਪੈਸ਼ਲ ਵੀਜ਼ਾ ਦੇਵੇਗਾ ਭਾਰਤ

ਅਦਾਲਤ ਨੇ ਮ੍ਰਿਤਕਾ ਨੂੰ ‘ਸਿੰਘਣੀ’ ਨਾਂ ਦਿੰਦੇ ਹੋਏ ਘਟਨਾ ਨੂੰ ਕਾਫੀ ਜ਼ਾਲਮਾਨਾ ਮੰਨਿਆ ਹੈ। ਏ. ਡੀ. ਜੀ. ਨੇ ਪੁਲਸ ਟੀਮ ਨੂੰ 50 ਹਜ਼ਾਰ ਰੁਪਏ ਅਤੇ ਸ਼ਾਸਨ ਨੇ ਇਕ ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਨਾਨਪਾਰਾ ਖੇਤਰ ਦੇ ਪਤਰਹੀਆ ਪਿੰਡ ਦੀ ਡੇਢ ਸਾਲਾ ਮਾਸੂਮ ਨੂੰ 22 ਜੂਨ ਨੂੰ ਪਿੰਡ ਦਾ ਰਹਿਣ ਵਾਲਾ ਪਰਸ਼ੂਰਾਮ ਘਰੋਂ ਚੁੱਕ ਕੇ ਲੈ ਗਿਆ ਸੀ। ਪਿੰਡ ਦੇ ਬਾਹਰ ਸਕੂਲ ’ਚ ਲਿਜਾ ਕੇ ਉਸ ਨੇ ਮਾਸੂਮ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ। ਹੇਠਲੀ ਅਦਾਲਤ ਦਾ ਜ਼ਿਲ੍ਹੇ ’ਚ ਇਹ ਇਤਿਹਾਸਕ ਫ਼ੈਸਲਾ ਪਹਿਲੀ ਵਾਰ ਆਇਆ ਹੈ। ਘਟਨਾ ’ਚ ਜਲਦ ਕਾਰਵਾਈ ’ਤੇ ਏ.ਡੀ.ਜੀ. ਜੋਨ ਗੋਰਖਪੁਰ ਅਖਿਲ ਕੁਮਾਰ ਨੇ ਪੁਲਸ ਟੀਮ ਨੂੰ 50 ਹਜ਼ਾਰ ਰੁਪਏ ਅਤੇ ਸੂਬਾ ਸਰਕਾਰ ਵਲੋਂ ਇਕ ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News