ਅੱਜ ਦੇ ਦਿਨ ਅਹਿੰਸਾ ਦਾ ਪੁਜਾਰੀ ਹੋਇਆ 'ਹਿੰਸਾ' ਦਾ ਸ਼ਿਕਾਰ, ਗੋਡਸੇ ਨੇ ਬਾਪੂ ਗਾਂਧੀ ਨੂੰ ਮਾਰੀ ਸੀ ਗੋਲੀ

Monday, Jan 30, 2023 - 10:54 AM (IST)

ਅੱਜ ਦੇ ਦਿਨ ਅਹਿੰਸਾ ਦਾ ਪੁਜਾਰੀ ਹੋਇਆ 'ਹਿੰਸਾ' ਦਾ ਸ਼ਿਕਾਰ, ਗੋਡਸੇ ਨੇ ਬਾਪੂ ਗਾਂਧੀ ਨੂੰ ਮਾਰੀ ਸੀ ਗੋਲੀ

ਨਵੀਂ ਦਿੱਲੀ- ਜਨਵਰੀ ਦਾ ਮਹੀਨਾ ਜਾਂਦੇ-ਜਾਂਦੇ ਦੇਸ਼ ਨੂੰ ਇਕ ਵੱਡਾ ਜ਼ਖ਼ਮ ਦੇ ਗਿਆ। ਦਰਅਸਲ 30 ਜਨਵਰੀ 1948 ਦੀ ਸ਼ਾਮ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਦਿਨ ਇਤਿਹਾਸ 'ਚ ਸਭ ਤੋਂ ਦੁਖਦ ਦਿਨਾਂ 'ਚ ਸ਼ਾਮਲ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅਹਿੰਸਾ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾ ਕੇ ਅੰਗਰੇਜ਼ਾਂ ਨੂੰ ਦੇਸ਼ 'ਚੋਂ ਬਾਹਰ ਦਾ ਰਾਹ ਵਿਖਾਉਣ ਵਾਲੇ ਮਹਾਤਮਾ ਗਾਂਧੀ ਖ਼ੁਦ ਹਿੰਸਾ ਦਾ ਸ਼ਿਕਾਰ ਹੋਏ। ਬਾਪੂ ਗਾਂਧੀ ਉਸ ਦਿਨ ਵੀ ਰੋਜ਼ਾਨਾ ਵਾਂਗ ਸ਼ਾਮ ਦੀ ਪ੍ਰਾਰਥਨਾ ਲਈ ਜਾ ਰਹੇ ਸਨ। ਉਸ ਸਮੇਂ ਗੋਡਸੇ ਨੇ ਉਨ੍ਹਾਂ ਨੂੰ ਗੋਲੀ ਮਾਰੀ ਅਤੇ ਸਾਬਰਮਤੀ ਦਾ ਸੰਤ 'ਹੇ ਰਾਮ' ਆਖ ਕੇ ਦੁਨੀਆ ਤੋਂ ਵਿਦਾ ਹੋ ਗਿਆ।

ਇਹ ਵੀ ਪੜ੍ਹੋ- ਅਸਾਮ ਦੇ CM ਹਿਮੰਤ ਬਿਸਵਾ ਬੋਲੇ- ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ, ਬਿਆਨ ਮਗਰੋਂ ਘਿਰੇ

ਆਪਣੀ ਜ਼ਿੰਦਗੀ 'ਚ ਆਪਣੇ ਵਿਚਾਰਾਂ ਅਤੇ ਸਿਧਾਂਤਾ ਕਾਰਨ ਚਰਚਿੱਤ ਰਹੇ ਮੋਹਨ ਦਾਸ ਕਰਮਚੰਦ ਗਾਂਧੀ ਦਾ ਨਾਂ ਦੁਨੀਆ ਭਰ 'ਚ ਸਨਮਾਨ ਨਾਲ ਲਿਆ ਜਾਂਦਾ ਹੈ। ਗਾਂਧੀ ਜੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਪੁਲਸ ਨੇ ਉਸੇ ਸਮੇਂ ਫੜ ਲਿਆ ਸੀ। ਭੀੜ ਨੇ ਉਸ ਦੇ ਸਿਰ 'ਤੇ ਡੰਡੇ ਮਾਰੇ, ਗੋਡਸੇ ਕਹਿ ਰਿਹਾ ਸੀ, 'ਮੈਨੂੰ ਜੋ ਕਰਨਾ ਸੀ, ਉਹ ਕਰ ਦਿੱਤਾ।'

ਪ੍ਰਾਰਥਨਾ ਸਭਾ ਦੌਰਾਨ ਗੋਡਸੇ ਨੇ ਬਾਪੂ ਗਾਂਧੀ ਨੂੰ ਮਾਰੀ ਸੀ ਗੋਲੀ

ਦਿੱਲੀ 'ਚ 30 ਜਨਵਰੀ 1948 ਦੀ ਸ਼ਾਮ 5 ਵਜੇ ਮਹਾਤਮਾ ਗਾਂਧੀ ਪ੍ਰਾਰਥਨਾ ਸਭਾ ਲਈ ਰਵਾਨਾ ਹੋਏ ਸਨ। ਇਸ ਦਿਨ ਮਹਾਤਮਾ ਗਾਂਧੀ ਨੂੰ ਵੇਖਣ ਲਈ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਭੀੜ ਸੀ। ਗਾਂਧੀ ਉਸ ਦਿਨ ਵੀ ਰੋਜ਼ਾਨਾ ਵਾਂਗ ਸ਼ਾਮ ਦੀ ਪ੍ਰਾਰਥਨਾ ਲਈ ਜਾ ਰਹੇ ਸਨ। ਉਸ ਸਮੇਂ ਗੋਡਸੇ ਨੇ ਉਨ੍ਹਾਂ ਨੂੰ ਗੋਲੀ ਮਾਰੀ।

ਇਹ ਵੀ ਪੜ੍ਹੋ- MP Aircraft Crash: ਮਿਰਾਜ-2000 ਦਾ ਪੂਰਾ ਬਲੈਕ ਬਾਕਸ ਮਿਲਿਆ, ਸੁਖੋਈ ਦਾ ਅੱਧਾ, ਬਾਕੀ ਦੀ ਭਾਲ ਜਾਰੀ

ਪੈਰੀਂ ਹੱਥ ਲਾਏ ਅਤੇ ਮਾਰ ਦਿੱਤੀ ਗੋਲੀ

ਦਰਅਸਲ ਨੱਥੂਰਾਮ ਗੋਡਸੇ ਨੇ ਸਾਹਮਣੇ ਆ ਕੇ ਮਹਾਤਮਾ ਗਾਂਧੀ ਦੇ ਪੈਰੀਂ ਹੱਥ ਲਾਏ। ਉਸ ਤੋਂ ਮਗਰੋਂ ਉਸ ਨੇ ਪਿਸਤੌਲ ਨਾਲ ਇਕ ਤੋਂ ਬਾਅਦ ਇਕ ਤਿੰਨ ਫਾਇਰ ਕਰ ਦਿੱਤੇ। ਗੋਡਸੇ ਦੀ ਪਿਸਤੌਲ ਤੋਂ ਨਿਕਲੀਆਂ 3 ਗੋਲੀਆਂ ਮਹਾਤਮਾ ਗਾਂਧੀ ਦੇ ਸਰੀਰ ਵਿਚ ਜਾ ਧੱਸੀਆਂ। ਖੂਨ ਨਾਲ ਲਹੂ-ਲੁਹਾਨ ਬਾਪੂ ਗਾਂਧੀ ਜ਼ਮੀਨ 'ਤੇ ਡਿੱਗ ਗਏ। ਸਾਬਰਮਤੀ ਦਾ ਸੰਤ 'ਹੇ ਰਾਮ' ਆਖ ਕੇ ਦੁਨੀਆ ਤੋਂ ਵਿਦਾ ਹੋ ਗਿਆ। ਬਾਪੂ ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ।

ਕੀ ਕਿਹਾ ਨੱਥੂਰਾਮ ਗੋਡਸੇ ਨੇ?

'ਹਾਂ। ਇਹ ਸੱਚ ਹੈ ਕਿ ਮੈਂ ਪਿਸਤੌਲ ਨਾਲ ਮਹਾਤਮਾ ਗਾਂਧੀ 'ਤੇ ਗੋਲੀਆਂ ਚਲਾਈਆਂ ਸਨ। ਮੈਂ ਮਹਾਤਮਾ ਗਾਂਧੀ ਦੇ ਸਾਹਮਣੇ ਖੜ੍ਹਾ ਸੀ। ਮੈਂ ਉਨ੍ਹਾਂ 'ਤੇ ਦੋ ਗੋਲੀਆਂ ਚਲਾਉਣੀਆਂ ਚਾਹੁੰਦਾ ਸੀ ਤਾਂ ਜੋ ਕੋਈ ਹੋਰ ਜ਼ਖਮੀ ਨਾ ਹੋਵੇ। ਮੈਂ ਪਿਸਤੌਲ ਆਪਣੀਆਂ ਹਥੇਲੀਆਂ 'ਚ ਰੱਖ ਕੇ ਉਸ ਨੂੰ ਮੱਥਾ ਟੇਕਿਆ। ਮੈਂ ਆਪਣੀ ਜੈਕਟ ਦੇ ਅੰਦਰੋਂ ਪਿਸਤੌਲ ਦਾ ਸੇਫਟੀ ਕੈਚ ਕੱਢ ਲਿਆ ਸੀ। ਮੈਨੂੰ ਲੱਗਦਾ ਹੈ ਕਿ ਮੈਂ ਦੋ ਗੋਲੀਆਂ ਚਲਾਈਆਂ। ਹਾਲਾਂਕਿ ਪਤਾ ਲੱਗਾ ਹੈ ਕਿ ਮੈਂ ਤਿੰਨ ਗੋਲੀਆਂ ਚਲਾਈਆਂ ਸਨ। 

ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ

ਜਿਵੇਂ ਹੀ ਮੈਂ ਫਾਇਰ ਕੀਤਾ, ਕੁਝ ਦੇਰ ਲਈ ਸੰਨਾਟਾ ਛਾ ਗਿਆ। ਮੈਂ ਵੀ ਉਤੇਜਿਤ ਹੋ ਗਿਆ। ਮੈਂ ਚੀਕਿਆ-'ਪੁਲਸ, ਪੁਲਸ, ਆਓ।' ਕੁਝ ਕਾਂਸਟੇਬਲਾਂ ਨੇ ਮੈਨੂੰ ਵੀ ਫੜ ਲਿਆ। ਭੀੜ 'ਚੋਂ ਕੁਝ ਲੋਕਾਂ ਨੇ ਮੇਰੇ ਹੱਥੋਂ ਪਿਸਤੌਲ ਖੋਹ ਲਿਆ। ਕਿਸੇ ਨੇ ਮੇਰੇ ਸਿਰ 'ਤੇ ਪਿੱਛੇ ਤੋਂ ਡੰਡੇ ਮਾਰੇ। ਉਸ ਨੇ ਮੈਨੂੰ ਦੋ-ਤਿੰਨ ਵਾਰ ਡੰਡੇ ਨਾਲ ਮਾਰਿਆ। ਮੇਰੇ ਸਿਰ ਤੋਂ ਖੂਨ ਵਹਿ ਰਿਹਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਭੱਜਣ ਵਾਲਾ ਨਹੀਂ ਭਾਵੇਂ ਉਹ ਮੇਰੀ ਖੋਪੜੀ ਤੋੜ ਦੇਣ। ਮੈਂ ਜੋ ਕਰਨਾ ਸੀ, ਉਹ ਕਰ ਦਿੱਤਾ।


author

Tanu

Content Editor

Related News