ਦੀਵਾਲੀ ਮੌਕੇ ਬਾਜ਼ਾਰਾਂ ''ਚ ਰੌਣਕ, ਲੋਕਾਂ ਦੀ ਲੱਗੀ ਭੀੜ

Sunday, Nov 12, 2023 - 12:55 PM (IST)

ਪਟਨਾ- ਹਨ੍ਹੇਰੇ 'ਤੇ ਰੌਸ਼ਨੀ ਦੀ ਜਿੱਤ ਦੀਵਾਲੀ ਮੌਕੇ ਰਾਜਧਾਨੀ ਪਟਨਾ ਦੇ ਬਾਜ਼ਾਰਾਂ ਵਿਚ ਰੌਣਕ ਵੇਖਣ ਨੂੰ ਮਿਲ ਰਹੀ ਹੈ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜੋ ਪੂਰੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਇਸ ਦਿਨ ਰੌਸ਼ਨੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਦੀਵਿਆਂ ਦੇ ਤਿਉਹਾਰ ਦੀਵਾਲੀ ਮੌਕੇ ਰਾਜਧਾਨੀ ਪਟਨਾ ਦੇ ਬਾਜ਼ਾਰਾਂ ਵਿਚ ਕਾਫੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਬਾਜ਼ਾਰ ਸਜ ਚੁੱਕੇ ਹਨ। 

PunjabKesari

ਮਿੱਟੀ ਦੇ ਦੀਵਿਆਂ ਤੋਂ ਲੈ ਕੇ ਝਿਲਮਿਲਾਉਂਦੀ ਰੌਸ਼ਨੀ, ਰੰਗ-ਬਿਰੰਗੀ ਆਤਿਸ਼ਬਾਜ਼ੀ ਅਤੇ ਪਟਾਕਿਆਂ ਦੀ ਖਰੀਦਦਾਰੀ ਲੋਕ ਕਰ ਰਹੇ ਹਨ। ਸਵੇਰ ਤੋਂ ਹੀ ਲੋਕਾਂ ਦੀ ਭੀੜ ਬਾਜ਼ਾਰਾਂ ਵਿਚ ਹੈ। ਨੌਜਵਾਨ ਅਤੇ ਵਿਦਿਆਰਥੀਆਂ ਵਿਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੋਕ ਜੰਮ ਕੇ ਖਰੀਦਦਾਰੀ ਕਰਨ ਵਿਚ ਜੁੱਟੇ ਹਨ। ਬਾਜ਼ਾਰ 'ਚ ਦੁਕਾਨਦਾਰਾਂ ਨੇ ਆਪਣੀਆਂ-ਆਪਣੀਆਂ ਦੁਕਾਨਾਂ ਨੂੰ ਕਾਫੀ ਚਮਕ-ਧਮਕ ਨਾਲ ਸਜਾਇਆ ਹੋਇਆ ਹੈ।

PunjabKesari

ਔਰਤਾਂ ਪੂਜਾ ਸਮੱਗਰੀ ਅਤੇ ਦੀਵੇ ਖਰੀਦੀਆਂ ਨਜ਼ਰ ਆ ਰਹੀਆਂ ਹਨ। ਤਿਉਹਾਰ ਹੋਣ ਕਾਰਨ ਚੌਰਾਹਿਆਂ 'ਤੇ ਸੜਕਾਂ ਦੇ ਦੋਹਾਂ ਪਾਸੇ ਦੁਕਾਨਦਾਰਾਂ ਨੇ ਦੀਵੇ, ਮੂਰਤੀਆਂ ਅਤੇ ਹੋਰ ਸਮੱਗਰੀ ਦੀਆਂ ਦੁਕਾਨਾਂ ਲਾਈਆਂ ਹੋਈਆਂ ਹਨ। ਇਲੈਕਟ੍ਰਿਕ ਬਾਜ਼ਾਰ ਦੇ ਰੂਪ ਵਿਚ ਜਾਣਿਆ ਜਾਣ ਵਾਲਾ ਚਾਂਦਨੀ ਮਾਰਕੀਟ ਗਾਹਕਾਂ ਨਾਲ ਗੁਲਜ਼ਾਰ ਹੈ। ਚਾਂਦਨੀ ਮਾਰਕੀਟ 'ਚ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਲੋਕ ਆਪਣੇ ਘਰਾਂ ਨੂੰ ਸਜਾਉਣ ਲਈ ਰੰਗ-ਬਿਰੰਗੀਆਂ LED ਲਾਈਟਾਂ ਖਰੀਦਦੇ ਹੋਏ ਵੇਖੇ ਜਾ ਰਹੇ ਹਨ। 


Tanu

Content Editor

Related News