ਸਿੱਬਲ ਨੇ ਨਿਆਪਾਲਿਕਾ ਦੀ ਸਥਿਤੀ ’ਤੇ ਕਿਹਾ- ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ

Monday, Jul 04, 2022 - 12:55 PM (IST)

ਸਿੱਬਲ ਨੇ ਨਿਆਪਾਲਿਕਾ ਦੀ ਸਥਿਤੀ ’ਤੇ ਕਿਹਾ- ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੇ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਨਿਆਪਾਲਿਕਾ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਐਤਵਾਰ ਕਿਹਾ ਕਿ ਸੰਸਥਾ ਦੇ ਕੁਝ ਮੈਂਬਰਾਂ ਨੇ ਸਾਨੂੰ ਨਿਰਾਸ਼ ਕੀਤਾ ਹੈ। ਪਿਛਲੇ ਕੁਝ ਸਮੇਂ ਦੌਰਾਨ ਜੋ ਕੁਝ ਹੋਇਆ ਹੈ, ਉਸ ਕਾਰਨ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਇਕ ਇੰਟਰਵਿਊ ਦਰਮਿਆਨ ਸਿੱਬਲ ਨੇ ਕਿਹਾ ਕਿ ਤਾਜ਼ਾ ਸਾਲਾਂ ਦੌਰਾਨ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਸੁਪਰੀਮ ਕੋਰਟ ਵਲੋਂ ਜਿਸ ਤਰ੍ਹਾਂ ਇਸ ਦੀ ਵਿਆਖਿਆ ਕੀਤੀ ਗਈ ਹੈ, ਉਸ ਨੂੰ ਮੰਦੇਭਾਗੀ ਉਹ ਥਾਂ ਨਹੀਂ ਮਿਲੀ ਜੋ ਇਸ ਨੂੰ ਸੰਵਿਧਾਨਕ ਪੱਖੋਂ ਮਿਲਣੀ ਚਾਹੀਦੀ ਸੀ। 

ਉਨ੍ਹਾਂ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਦਾਰਿਆਂ ਦਾ ਗਲਾ ਘੁੱਟ ਕੇ ਅਸਲ ’ਚ ਐਮਰਜੈਂਸੀ ਲਾਗੂ ਕੀਤੀ ਗਈ ਹੈ। ਕਾਨੂੰਨ ਦੇ ਰਾਜ ਦਾ ਰੋਜ਼ਾਨਾ ਦੇ ਆਧਾਰ ’ਤੇ ਉਲੰਘਣ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਿਸਰਫ ਕਾਂਗਰਸ ਮੁਕਤ ਭਾਰਤ ਨਹੀਂ ਸਗੋਂ ਵਿਰੋਧੀ ਧਿਰ ਮੁਕਤ ਭਾਰਤ ਚਾਹੁੰਦੀ ਹੈ। ਮੈਂ ਜਿਸ ਨਿਆਪਾਲਕਾ ਦਾ 50 ਸਾਲ ਤੋਂ ਹਿੱਸਾ ਹਾਂ, ਉਸ ਦੇ ਕੁਝ ਮੈਂਬਰਾਂ ਨੇ ਸਾਨੂੰ ਨਿਰਾਸ਼ ਕੀਤਾ ਹੈ। ਜੋ ਕੁਝ ਹੋਇਆ ਹੈ, ਉਸ ਕਾਰਨ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ।


author

DIsha

Content Editor

Related News