ਸੈਲਫੀ ਦੇ ਚੱਕਰ ''ਚ ਜਾਨ ਗੁਵਾਉਣ ਵਾਲਿਆਂ ''ਚ ਭਾਰਤੀ ਟਾਪ ''ਤੇ
Tuesday, Aug 08, 2017 - 12:55 AM (IST)

ਨਵੀਂ ਦਿੱਲੀ— ਮੋਬਾਇਲ ਫੋਨ ਤੋਂ ਸੈਲਫੀ ਲੈਣ ਦਾ ਕ੍ਰੇਜ਼ ਲਗਾਤਾਰ ਲੋਕਾਂ 'ਚ ਵਧਦਾ ਜਾ ਰਿਹਾ ਹੈ ਪਰ ਕੁਝ ਸੈਲਫੀਆਂ ਦੇ ਦਿਵਾਣਿਆਂ ਲਈ ਇਹ ਸ਼ੌਕ 'ਕਾਲਾ ਸਾਇਆ' ਬਣਦਾ ਜਾ ਰਿਹਾ ਹੈ। ਇਕ ਅੰਕੜੇ ਮੁਤਾਬਕ ਦੁਨੀਆ ਭਰ 'ਚ ਸੈਲਫੀ ਦੇ ਚੱਕਰ 'ਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ ਸਭ ਤੋਂ ਉੱਤੇ ਹੈ। ਭਾਰਤ 'ਚ ਸੈਲਫੀ ਲੈਣ ਕਾਰਨ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ। ਸਰਕਾਰੀ ਅੰਕੜੇ ਮੁਤਾਬਕ ਭਾਰਤ 'ਚ ਸੜਕ ਦੁਰਘਟਨਾ ਦੇ ਚਲਦੇ ਹਰ ਚਾਰ ਮਿੰਟ 'ਚ ਇਕ ਮੌਤ ਹੁੰਦੀ ਹੈ। ਕਰਨੇਗੀ ਮੇਲੋ ਯੂਨੀਵਰਸਿਟੀ, ਇੰਦਰਪ੍ਰਸਥ ਇੰਸਟੀਟਿਊਟ ਆਫ ਇੰਫਾਰਮੇਸ਼ਨ ਟੈਕਨਾਲੋਜੀ, ਦਿੱਲੀ ਅਤੇ ਨੈਸ਼ਨਲ ਇੰਸਟੀਟਿਊਟ ਆਫ ਟੈਕਨਾਲੋਜੀ ਦੀ ਰਿਪੋਰਟ ਮੁਤਾਬਕ ਨਾ ਕੇਵਲ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਰੋਡ ਐਕਸੀਡੈਂਟ ਭਾਰਤ 'ਚ ਹੁੰਦੇ ਹਨ, ਬਲਕਿ ਦੁਨੀਆ ਭਰ 'ਚ ਸੈਲਫੀ ਦੇ ਚੱਲਦੇ 50 ਫੀਸਦੀ ਮੌਤਾਂ ਭਾਰਤ 'ਚ ਹੀ ਹੁੰਦੀਆਂ ਹਨ। ਸਾਊਦੀ ਅਰਬ 'ਚ ਵਾਹਨ ਦੇ ਚੱਲਦੇ ਹੋਏ ਫੋਨ ਦਾ ਇਸਤੇਮਾਲ ਕਰਨ 'ਤੇ 60 ਲੋਕਾਂ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ।