ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ''ਤੇ ਬੋਲੀ ਕਾਂਗਰਸ, ''ਚੰਗੇ ਦਿਨਾਂ ਦੀ ਫਲਾਪ ਫਿਲਮ ਉਤਰ ਚੁੱਕੀ ਹੈ''
Thursday, May 26, 2022 - 03:32 PM (IST)
ਨਵੀਂ ਦਿੱਲੀ- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਜਨਤਾ ਦੇ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ 'ਚੰਗੇ ਦਿਨਾਂ ਦੀ ਫਲਾਪ ਫਿਲਮ' ਉਤਰ ਚੁੱਕੀ ਹੈ। ਕਾਂਗਰਸ ਨੇ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੇ ਮੌਕੇ 'ਤੇ 8 ਸਾਲ ਭਾਜਪਾ, 8 ਧੋਖੇ, ਭਾਜਪਾ ਸਰਕਾਰ ਅਸਫਲ ਟਾਈਟਲ ਵਾਲੀ ਇਕ ਪੁਸਤਕ ਵੀ ਜਾਰੀ ਕੀਤੀ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਾਅਰਾ ਦਿੱਤਾ ਗਿਆ ਸੀ ਕਿ ਚੰਗੇ ਦਿਨ ਆਉਣ ਵਾਲੇ ਹਨ। ਪਰ ਮੋਦੀ ਆਏ ਤਾਂ ਮਹਿੰਗੇ ਦਿਨ ਲਿਆਏ। ਕਿਸਾਨਾਂ ਦੀ ਆਮਦਨੀ ਵੀ ਨਹੀਂ ਹੋਈ ਦੁੱਗਣੀ, ਸਗੋਂ ਉਨ੍ਹਾਂ ਨੂੰ ਦਰਦ ਮਿਲਿਆ 100 ਗੁਣਾ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਆਏ ਤਾਂ ਮੰਦੀ ਦੇ ਦਿਨ ਲੈ ਕੇ ਆਏ। ਹੁਣ ਚੰਗੇ ਦਿਨਾਂ ਦੀ ਫਲਾਪ ਫਿਲਮ ਉਤਰ ਚੁੱਕੀ ਹੈ। ਸੁਰਜੇਵਾਲਾ ਨੇ ਦੋਸ਼ ਲਗਾਇਆ ਕਿ ਸਰਕਾਰ ਆਪਣੀਆਂ ਅਸਫਲਤਾਵਾਂ 'ਤੋਂ ਧਿਆਨ ਭਟਕਾਉਣ ਲਈ ਹੁਣ ਧੋਖੇ, ਝੂਠ ਅਤੇ ਨਫਰਤ ਦਾ ਸਹਾਰਾ ਲੈ ਰਹੀ ਹੈ। ਕਾਂਗਰਸ ਮਹਾਸਕੱਤਰ ਅਜੇ ਮਾਨਕ ਨੇ ਮਹਿੰਗਾਈ ਦਾ ਉਲੇਖ ਕਰਦੇ ਹੋਏ ਕਿਹਾ ਕਿ ਚੰਗੇ ਦਿਨਾਂ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਕਾਰਜਕਾਲ 'ਚ ਰਸੋਈ ਗੈਸ ਸਿਲੰਡਰ 1000 ਰੁਪਏ ਤੋਂ ਜ਼ਿਆਦਾ ਅਤੇ ਸਰ੍ਹੋਂ ਦਾ ਤੇਲ 200 ਰੁਪਏ ਤੋਂ ਜ਼ਿਆਦਾ ਕੀਮਤ 'ਤੇ ਮਿਲ ਰਿਹਾ ਹੈ।