ਨਵੇਂ ਸਾਲ ਦੀ ਖੁਸ਼ੀ 'ਚ ਰਾਜਸਥਾਨ ਦੇ ਲੋਕਾਂ ਨੇ ਪੀਤੀ 171 ਕਰੋੜ ਰੁਪਏ ਦੀ ਸ਼ਰਾਬ

Wednesday, Jan 01, 2020 - 10:02 PM (IST)

ਨਵੇਂ ਸਾਲ ਦੀ ਖੁਸ਼ੀ 'ਚ ਰਾਜਸਥਾਨ ਦੇ ਲੋਕਾਂ ਨੇ ਪੀਤੀ 171 ਕਰੋੜ ਰੁਪਏ ਦੀ ਸ਼ਰਾਬ

ਜੈਪੁਰ — ਰਾਜਸਥਾਨ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ 'ਚ ਲੋਕ 171 ਕਰੋੜ ਰੁਪਏ ਦੀ ਸ਼ਰਾਬ ਪੀ ਗਏ। ਸੂਬੇ 'ਚ 30 ਅਤੇ 31 ਦਸੰਬਰ ਨੂੰ ਲੋਕਾਂ ਨੇ 171 ਕਰੋੜ ਰੁਪੇ ਦੀ ਸ਼ਰਾਬ ਪੀਤੀ। ਇਸ 'ਚ ਲੋਕਾਂ ਨੇ 40 ਕਰੋੜ ਦੀ ਬੀਅਰ ਪੀਤੀ। ਸਿਰਫ 31 ਦਸੰਬਰ ਦੀ ਰਾਤ 104 ਕਰੋੜ ਰੁਪਏ ਦੀ ਵਿਕਰੀ ਹੋਈ।
ਨਵੇਂ ਸਾਲ 'ਤੇ ਰਾਜਸਥਾਨ 'ਚ ਸੈਲਾਨੀਆਂ ਦੀ ਕਾਫੀ ਭੀੜ੍ਹ ਇਕੱਠੀ ਹੁੰਦੀ ਹੈ। ਲੋਕਾਂ ਲਈ ਰਾਜਸਥਾਨ ਨੂੰ ਲੈ ਕੇ ਵੱਡਾ ਕ੍ਰੇਜ ਦੇਖਣ ਨੂੰ ਮਿਲਦਾ ਹੈ। ਰਜਵਾੜਿਆਂ ਲਈ ਦੇਸ਼-ਦੁਨੀਆ 'ਚ ਮਸ਼ਹੂਰ ਰਾਜਸਥਾਨ 'ਚ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਨਵੇਂ ਸਾਲ 'ਤੇ ਸੈਲਾਨੀਆਂ ਦੀ ਤਦਾਦ ਰਾਜਸਥਾਨ 'ਚ ਵਧ ਜਾਂਦੀ ਹੈ। ਹਾਲਾਂਕਿ ਹਾਲੇ ਤਕ ਇਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਐਕਸ਼ਨ ਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ।
ਉਥੇ ਹੀ ਮੁੰਬਈ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੋਰ ਤਰੀਕੇ ਨਾਲ ਟ੍ਰੈਫਿਕ ਨਿਯਮਾਂ ਦੇ ਉਲੰਘਣ 'ਤੇ ਪੁਲਸ ਨੇ 1878 ਲੋਕਾਂ ਦਾ ਚਲਾਨ ਕੱਟਿਆ। ਮੁੰਬਈ ਟ੍ਰੈਫਿਕ ਪੁਲਸ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮੁੰਬਈ 'ਚ ਮੰਗਲਵਾਰ ਦੇਰ ਰਾਤ ਤੋਂ ਲੈ ਕੇ ਬੁੱਧਵਾਰ ਸਵੇਰੇ 6 ਵਜੇ ਤਕ 5,338 ਕਾਰ ਅਤੇ ਬਾਈਕ ਦੀ ਜਾਂਚ ਹੋਈ।
ਦਿੱਲੀ ਪੁਲਸ ਮੁਤਾਬਕ ਮੰਗਲਵਾਰ ਦੀ ਸ਼ਾਮ ਆਯੋਜਿਤ ਹੋਣ ਵਾਲੇ ਜਸ਼ਨਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ 'ਚ ਬਾਰ, ਪੱਬ, ਰੇਸਤਰਾਂ, ਪੰਜ ਤਾਰਾ ਹੋਟਲਾਂ, ਮਾਲ ਅਤੇ ਬਾਜ਼ਾਰਾਂ 'ਚ ਸੁਰੱਖਿਆ ਵਧਾ ਦਿੱਤੀ ਗਈ ਸੀ। ਸਾਰੇ ਥਾਵਾਂ 'ਤੇ ਪੀ.ਸੀ.ਆਰ. ਵੈਨ, ਰਫਤਾਰ ਮੋਟਰਸਾਇਕਲਾਂ ਨੂੰ ਤਾਇਨਾਤ ਕੀਤਾ ਗਿਆ ਸੀ।


author

Inder Prajapati

Content Editor

Related News