ਓਮੀਕ੍ਰੋਨ ਦੀ ਲਪੇਟ 'ਚ ਆਈ ਦਿੱਲੀ! ਰਾਜਧਾਨੀ 'ਚ 46 ਫੀਸਦੀ ਮਾਮਲੇ ਨਵੇਂ ਵੇਰੀਐਂਟ

Thursday, Dec 30, 2021 - 02:48 PM (IST)

ਓਮੀਕ੍ਰੋਨ ਦੀ ਲਪੇਟ 'ਚ ਆਈ ਦਿੱਲੀ! ਰਾਜਧਾਨੀ 'ਚ 46 ਫੀਸਦੀ ਮਾਮਲੇ ਨਵੇਂ ਵੇਰੀਐਂਟ

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਕਮਿਊਨਿਟੀ ਸਪ੍ਰੈਡ ਹੋ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ, ਉਨ੍ਹਾਂ 'ਚ ਵੀ ਇਹ ਨਵਾਂ ਵੇਰੀਐਂਟ ਮਿਲ ਰਿਹਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ 'ਚ ਹੁਣ ਤੱਕ ਜ਼ੀਨੋਮ ਟੈਸਟ ਲਈ ਭੇਜੇ ਗਏ 115 ਨਮੂਨਿਆਂ 'ਚ 46 ਫੀਸਦੀ 'ਚ ਓਮੀਕ੍ਰੋਨ ਰੂਪ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਹਾਲ 'ਚ ਕੋਈ ਯਾਤਰਾ ਨਹੀਂ ਕੀਤੀ ਹੈ, ਉਹ ਵੀ ਓਮੀਕ੍ਰੋਨ ਰੂਪ ਨਾਲ ਸੰਕ੍ਰਮਿਤ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਭਾਈਚਾਰਕ ਪੱਧਰ 'ਤੇ ਫੈਲ ਰਿਹਾ ਹੈ। ਜੈਨ ਨੇ ਦਿੱਲੀ 'ਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਦੱਸਿਆ ਕਿ ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ 200 ਮਰੀਜ਼ ਭਰਤੀ ਹਨ, ਜਿਨ੍ਹਾਂ 'ਚ 102 ਸ਼ਹਿਰ ਦੇ ਵਾਸੀ ਅਤੇ 98 ਹੋਰ ਸੂਬਿਆਂ ਦੇ ਲੋਕ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਦਾਖ਼ਲ ਕੋਰੋਨਾ ਦੇ 200 ਮਰੀਜ਼ਾਂ 'ਚੋਂ 115 'ਚ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ, ਉਨ੍ਹਾਂ ਚੌਕਸੀ ਵਜੋਂ ਹਸਪਤਾਲ 'ਚ ਰੱਖਿਆ ਗਿਆ ਹੈ। 

PunjabKesari

ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ 80 ਫੀਸਦੀ ਤੋਂ ਵੱਧ ਉਛਾਲ ਆਇਆ ਹੈ। ਉੱਥੇ ਹੀ ਓਮੀਕ੍ਰੋਨ ਦੇ ਸੰਕਰਮਣ ਦੇ ਮਾਮਲੇ ਵੀ ਸਭ ਤੋਂ ਵੱਧ ਦਿੱਲੀ 'ਚ ਹੀ ਹੈ। ਜੇਕਰ ਤਾਜ਼ਾ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਭਾਰਤ 'ਚ ਵੀਰਵਾਰ ਸਵੇਰੇ ਪਿਛਲੇ 24 ਘੰਟਿਆਂ 'ਚ ਓਮੀਕ੍ਰੋਨ ਦੇ 180 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕਿ ਇਹ ਮਾਮਲੇ ਵੱਧ ਕੇ 961 ਹੋ ਗਏ। ਇਹ ਇਕ ਦਿਨ 'ਚ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ ਹਨ। ਇਨ੍ਹਾਂ 'ਚ 320 ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ। ਇਹ ਮਾਮਲੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਾਹਮਣੇ ਆਏ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਇਕ ਦਿਨ 'ਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News