ਓਮੀਕਰੋਨ: ਕੇਰਲ ਅਤੇ ਉਤਰਾਖੰਡ ''ਚ ਵੀ ਲੱਗਾ ਨਾਈਟ ਕਰਫਿਊ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਰੱਖੋ ਧਿਆਨ
Monday, Dec 27, 2021 - 07:38 PM (IST)
ਨੈਸ਼ਨਲ ਡੈਸਕ : ਕੋਰੋਨਾ ਦੇ ਨਵੇਂ ਵੇਰੀਐਂਟ ਦੇ ਵੱਧਦੇ ਖਤਰੇ ਨੂੰ ਵੇਖਦੇ ਹੋਏ ਕੇਰਲ ਅਤੇ ਉਤਰਾਖੰਡ ਦੀ ਸਰਕਾਰ ਨੇ ਸੂਬੇ ਵਿੱਚ ਨਾਈਟ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਹਨ। ਕੇਰਲ ਸਰਕਾਰ ਨੇ 30 ਦਸੰਬਰ ਤੋਂ 2 ਜਨਵਰੀ ਤੱਕ ਰਾਤ ਦਾ ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਜੋਕਿ ਰਾਤ 11.00 ਵਜੇ ਤੋਂ ਸਵੇਰੇ 5.30 ਵਜੇ ਤੱਕ ਲਾਗੂ ਰਹੇਗਾ। ਕੇਰਲ ਵਿੱਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਸੂਬੇ ਵਿੱਚ 57 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ।
ਉਥੇ ਹੀ, ਉਤਰਾਖੰਡ ਦੀ ਸਰਕਾਰ ਨੇ ਓਮੀਕਰੋਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਰਾਤ ਤੋਂ ਨਾਈਟ ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਨਾਈਟ ਕਰਫਿਊ ਰਾਤ 11.00 ਵਜੇ ਤੋਂ ਸਵੇਰੇ 5.30 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣੀਆਂ ਅਤੇ ਜ਼ਰੂਰੀ ਕੰਮ ਲਈ ਆਵਾਜਾਈ ਦੀ ਛੁੱਟ ਮਿਲੇਗੀ। ਉਤਰਾਖੰਡ ਵਿੱਚ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ, ਸੂਬੇ ਵਿੱਚ ਫਿਲਹਾਲ 1 ਮਾਮਲਾ ਸਾਹਮਣੇ ਆ ਚੁੱਕਾ ਹੈ। ਇਸ ਦੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਸਰਕਾਰ ਨੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੱਸ ਦਈਏ ਕਿ, ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਕੁਲ ਪੀੜਤਾਂ ਦੀ ਗਿਣਤੀ 598 ਹੋ ਗਈ ਹੈ। ਓਮੀਕਰੋਨ ਪੀੜਤਾਂ ਦੇ ਮਾਮਲੇ ਵਿੱਚ ਦਿੱਲੀ ਨੇ ਮਹਾਰਾਸ਼ਟਰ ਨੂੰ ਪਿੱਛੇ ਛੱਡ ਦਿੱਤਾ ਹੈ। ਦਿੱਲੀ ਵਿੱਚ ਹੁਣ ਸਭ ਤੋਂ ਜ਼ਿਆਦਾ 142 ਮਾਮਲੇ ਹੋ ਗਏ ਹਨ। ਉਥੇ ਹੀ ਮਹਾਰਾਸ਼ਟਰ 141 ਪੀੜਤਾਂ ਨਾਲ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।