‘ਓਮੀਕਰੋਨ’ ਵਕੀਲ ਜੋੜੇ ਦੇ ਵਿਆਹ ’ਚ ਬਣਿਆ ਰੋੜਾ, ਹਾਈ ਕੋਰਟ ਨੇ ਆਨਲਾਈਨ ਵਿਆਹ ਦੀ ਦਿੱਤੀ ਇਜਾਜ਼ਤ

Thursday, Dec 23, 2021 - 01:21 PM (IST)

‘ਓਮੀਕਰੋਨ’ ਵਕੀਲ ਜੋੜੇ ਦੇ ਵਿਆਹ ’ਚ ਬਣਿਆ ਰੋੜਾ, ਹਾਈ ਕੋਰਟ ਨੇ ਆਨਲਾਈਨ ਵਿਆਹ ਦੀ ਦਿੱਤੀ ਇਜਾਜ਼ਤ

ਕੋਚੀ (ਭਾਸ਼ਾ)— ਕੇਰਲ ਹਾਈ ਕੋਰਟ ਨੇ ਇਕ ਵਕੀਲ ਜੋੜੇ ਨੂੰ ਆਨਲਾਈਨ ਵਿਆਹ ਦੀ ਇਜਾਜ਼ਤ ਦੇ ਦਿੱਤੀ ਹੈ ਕਿਉਂਕਿ ਲਾੜਾ ਬਿ੍ਰਟੇਨ ਵਿਚ ਹੈ ਅਤੇ ਓਮੀਕਰੋਨ ਨਾਲ ਸਬੰਧਤ ਯਾਤਰਾ ਪਾਬੰਦੀ ਕਾਰਨ ਉਹ ਦੇਸ਼ ਨਹੀਂ ਆ ਸਕਦਾ। ਵਕੀਲ ਰਿੰਟੂ ਥਾਮਸ ਨਾਇਰ (25) ਅਤੇ ਉਸ ਦੀ ਮੰਗੇਤਰ ਅਨੰਤ ਕ੍ਰਿਸ਼ਨਨ ਹਰੀਕੁਮਾਰਨ ਨਾਇਰ ਨੇ ਜਦੋਂ ਇਕ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਕੋਰੋਨਾ ਵਾਇਰਸ ਦਾ ਨਵਾ ਵੇਰੀਐਂਟ ਓਮੀਕਰੋਨ ਉਨ੍ਹਾਂ ਦੇ ਵਿਆਹ ਵਿਚ ਰੁਕਾਵਟ ਬਣ ਸਕਦਾ ਹੈ। 

PunjabKesari

ਥਾਮਸ ਨਾਇਰ ਉੱਚ ਅਧਿਐਨ ਲਈ ਬਿ੍ਰਟੇਨ ਵਿਚ ਹਨ। ਵਿਆਹ 23 ਦਸੰਬਰ ਯਾਨੀ ਕਿ ਅੱਜ ਹੋਣਾ ਸੀ ਅਤੇ ਉਨ੍ਹਾਂ 22 ਦਸੰਬਰ ਨੂੰ ਭਾਰਤ ਆਉਣ ਲਈ ਟਿਕਟ ਬੁਕ ਕੀਤੀ ਸੀ ਪਰ ਦੁਨੀਆ ’ਚ ਓਮੀਕਰੋਨ ਦੇ ਕਹਿਰ ਕਾਰਨ ਨਾਇਰ ਯਾਤਰਾ ਕਰਨ ਦੀ ਸਥਿਤੀ ਵਿਚ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿਚ ਥਾਮਸ ਨੇ ਕੇਰਲ ਸੂਬੇ ਅਤੇ ਤਿਰੂਵਨੰਪੁਰਮ ਦੇ ਮਲਯਿੰਕੀਜੂ ਵਿਚ ਉੱਪ-ਰਜਿਸਟਰਾਰ ਦਫ਼ਤਰ ਵਿਚ ਵਿਆਹ ਅਧਿਕਾਰੀ ਨੂੰ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹੋਏ ਹਾਈ ਕੋਰਟ ਦਾ ਰੁਖ਼ ਕੀਤਾ, ਤਾਂ ਕਿ ਉਨ੍ਹਾਂ ਨੂੰ ਡਿਜੀਟਲ ਤਰੀਕੇ ਨਾਲ ਵਿਆਹ ਕਰਨ ਦੀ ਇਜਾਜ਼ਤ ਮਿਲ ਸਕੇ।

ਜੋੜੇ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਜੱਜ ਐੱਨ. ਨਾਗਰੇਸ਼ ਨੇ ਇਸ ਸ਼ਰਤ ਨਾਲ ਉਨ੍ਹਾਂ ਦੇ ਵਿਆਹ ਨੂੰ ਆਨਲਾਈਨ ਤਰੀਕੇ ਨਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਕਿ ਵਿਆਹ ਵਿਚ ਸ਼ਾਮਲ ਗਵਾਹ ਸਿੱਧੇ ਰੂਪ ਨਾਲ ਅਧਿਕਾਰੀ ਦੇ ਸਾਹਮਣੇ ਹਾਜ਼ਰ ਹੋਣਗੇ ਅਤੇ ਆਨਲਾਈਨ ਨਜ਼ਰ ਆ ਰਹੇ ਦੂਜੇ ਪੱਖ ਦੇ ਲੋਕਾਂ ਦੀ ਪਛਾਣ ਕਰਨਗੇ।


author

Tanu

Content Editor

Related News