ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦਾ ਸਮਾਂ ਭਾਜਪਾ ਲਈ ਚੰਗਾ : ਉਮਰ

05/02/2019 2:54:13 PM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਤੰਜ਼ ਕੱਸਦੇ ਹੋਏ ਕਿਹਾ ਹੈ ਕਿ ਅਜਿਹੇ ਸਮੇਂ 'ਚ ਜਦੋਂ ਦੇਸ਼ 'ਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਦੀ ਕੁਰਸੀ ਪਾਉਣ ਦੀ ਕੋਸ਼ਿਸ਼ 'ਚ ਹਨ, ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਿਆਸੀ ਲਾਭ ਲਈ ਚੰਗਾ ਮੁੱਦਾ ਮਿਲ ਗਿਆ ਹੈ। ਅਬਦੁੱਲਾ ਨੇ ਟਵੀਟ ਕੀਤਾ,''ਜਦੋਂ ਵੀ ਭਾਜਪਾ ਦੀ ਪ੍ਰਚਾਰ ਮੁਹਿੰਮ ਹੌਲੀ ਹੁੰਦੀ ਹੈ, ਉਸ ਨੂੰ ਕੋਈ ਨਾ ਕੋਈ ਚੰਗਾ ਮੁੱਦਾ ਮਿਲ ਜਾਂਦਾ ਹੈ। ਮੋਦੀ ਜੀ ਦੇ ਮੁੜ ਪ੍ਰਧਾਨ ਮੰਤਰੀ ਚੁਣੇ ਜਾਣ ਨੂੰ ਲੈ ਕੇ ਭਾਜਪਾ ਦੇ ਚੋਣ ਪ੍ਰਚਾਰ ਦਰਮਿਆਨ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਬੈਨ ਕੀਤੇ ਜਾਣ ਦੇ ਫੈਸਲੇ ਦੇ ਸਮਾਂ ਭਾਜਪਾ ਲਈ ਇਸ ਤੋਂ ਚੰਗਾ ਨਹੀਂ ਹੋ ਸਕਦਾ ਸੀ।''PunjabKesariਉਨ੍ਹਾਂ ਨੇ ਕਿਹਾ ਕਿ ਮਸੂਦ 'ਤੇ ਪਾਬੰਦੀ ਲਗਾਏ ਜਾਣ ਨੂੰ ਸੰਕੇਤ ਜਿੱਤ ਮੰਨੀ ਜਾ ਸਕਦੀ ਹੈ, ਕਿਉਂਕਿ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਦੇ ਸਮੇਂ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਸੁਰੱਖਿਆ ਫੋਰਸ ਦੇ 40 ਤੋਂ ਵਧ ਜਵਾਨਾਂ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਹੋਇਆ। ਉਨ੍ਹਾਂ ਨੇ ਕਿਹਾ,''ਪੁਲਵਾਮਾ ਦਾ ਜ਼ਿਕਰ ਨਹੀਂ ਹੋਇਆ। ਕਿੰਨੀ ਜਲਦੀ ਉਨ੍ਹਾਂ ਦੀ ਸ਼ਹਾਦਤ ਨੂੰ ਭੁਲਾ ਦਿੱਤਾ ਗਿਆ। ਚੀਨ ਦੇ ਡਿਪਲੋਮੈਟਿਕ ਅਸਲੀ ਮਾਇਨੇ 'ਚ ਖੁਸ਼ ਹੋਣਗੇ, ਕਿਉਂਕਿ ਉਨ੍ਹਾਂ ਦੇ ਸ਼ਬਦਾਂ ਦੇ ਮਾਇਆਜਾਲ ਨਾਲ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਡਿਪਲੋਮੈਟਿਕ ਜਿੱਤ ਦਾ ਸਿਹਰਾ ਲੈਣ ਦਾ ਮੌਕਾ ਮਿਲ ਗਿਆ। ਇਹ ਕੋਈ ਮਾਮੂਲੀ ਉਪਲੱਬਧੀ ਨਹੀਂ ਹੈ।''


DIsha

Content Editor

Related News