ਪਿਛਲੇ 2 ਸਾਲਾਂ ''ਚ 1.20 ਲੱਖ ਵਿਦੇਸ਼ੀਆਂ ਸਣੇ 4.40 ਕਰੋੜ ਸੈਲਾਨੀ ਆਏ ਜੰਮੂ ਕਸ਼ਮੀਰ : CM ਅਬਦੁੱਲਾ
Tuesday, Mar 04, 2025 - 03:01 PM (IST)

ਜੰਮੂ- ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਨੂੰ ਦੱਸਿਆ ਕਿ ਪਿਛਲੇ 2 ਸਾਲਾਂ 'ਚ 1.20 ਲੱਖ ਵਿਦੇਸ਼ੀਆਂ ਸਮੇਤ 4.40 ਕਰੋੜ ਤੋਂ ਵੱਧ ਸੈਲਾਨੀ ਜੰਮੂ ਅਤੇ ਕਸ਼ਮੀਰ ਆਏ ਹਨ। ਉਨ੍ਹਾਂ ਨੇ ਖੇਤਰ 'ਚ ਸੈਰ-ਸਪਾਟੇ ਰਾਹੀਂ ਰੁਜ਼ਗਾਰ ਪੈਦਾ ਕਰਨ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਅਬਦੁੱਲਾ ਕੋਲ ਸੈਰ-ਸਪਾਟਾ ਵਿਭਾਗ ਦਾ ਵੀ ਚਾਰਜ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਵਿੱਤੀ ਸਾਲਾਂ 'ਚ ਵਿਭਾਗ ਦੇ ਪ੍ਰਚਾਰ, ਇਸ਼ਤਿਹਾਰਬਾਜ਼ੀ ਅਤੇ ਸੈਰ-ਸਪਾਟਾ ਗਤੀਵਿਧੀਆਂ ਲਈ 35.08 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਸਦਨ ਨੂੰ ਦੱਸਿਆ ਕਿ ਵਿੱਤੀ ਸਾਲ 2023-24 ਵਿੱਚ 12.54 ਕਰੋੜ ਰੁਪਏ ਅਤੇ 2024-25 'ਚ 22.54 ਕਰੋੜ ਰੁਪਏ ਖਰਚ ਕੀਤੇ ਗਏ।
ਨੈਸ਼ਨਲ ਕਾਨਫਰੰਸ (ਨੈਕਾਂ) ਦੇ ਮੈਂਬਰ ਮੁਬਾਰਕ ਗੁਲ ਦੇ ਇਕ ਪ੍ਰਸ਼ਨ ਦੇ ਉੱਤਰ 'ਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2 ਸਾਲਾਂ 'ਚ 1.20 ਲੱਖ ਵਿਦੇਸ਼ੀਆਂ ਸਮੇਤ 4.48 ਕਰੋੜ ਤੀਰਥ ਯਾਤਰੀ ਜੰਮੂ ਕਸ਼ਮੀਰ ਆਏ। ਉਨ੍ਹਾਂ ਕਿਹਾ ਕਿ 2023 'ਚ 2,11,24,674 ਸੈਲਾਨੀ ਅਤੇ 2024 'ਚ 2,35,24,629 ਸੈਲਾਨੀ ਜੰਮੂ ਕਸ਼ਮੀਰ ਆਏ, ਜਿਨ੍ਹਾਂ 'ਚੋਂ 2023 'ਚ 55,337 ਵਿਦੇਸ਼ੀ ਸੈਲਾਨੀ ਅਤੇ 2024 'ਚ 65,452 ਵਿਦੇਸ਼ੀ ਸੈਲਾਨੀ ਇੱਥੇ ਪਹੁੰਚੇ। ਅਬਦੁੱਲਾ ਨੇ ਕਿਹਾ ਕਿ ਸੈਰ-ਸਪਾਟਾ ਖੇਤਰ 'ਚ ਜੰਮੂ ਕਸ਼ਮੀਰ ਦੇ ਲੋਕਾਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਮੰਨਿਆ ਕਿ ਇਹ ਖੇਤਰ ਜੰਮੂ ਕਸ਼ਮੀਰ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਪਰ ਇਸ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਲਈ ਕੋਈ ਰਸਮੀ ਸਰਵੇਖਣ ਨਹੀਂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਪਿਛਲੇ 2 ਸਾਲਾਂ 'ਚ ਸੈਰ-ਸਪਾਟਾ ਵਿਭਾਗ ਦੀਆਂ 59 ਸੰਪਨੀਆਂ ਨੂੰ ਆਊਟਸੋਰਸ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8